ਕਿਓਂਕਿ ਮੇਰੀ ਭਰੂੰਣ ਹੱਤਿਆ ਨਹੀਂ ਹੋਈ .........
Loveen Kaur Gill |
ਇੱਕ
ਕੁੱਕੜ ਤੇ ਕੁੱਕੜੀ ਗੱਲਾਂ ਪਏ ਕਰ ਰਹੇ ਸੀ ਤੇ ਕੁੱਕੜ ਕਹਿਣ ਲੱਗਿਆ,"ਭ੍ਲਾ ਕੁੱਕੜੀਏ, ਤੂੰ ਕਿੰਨੇ ਦਿਨ ਆਂਡਿਆਂ ਤੇ ਬੈਠਦੀ ਏ, ਤੇ ਜਦੋਂ
ਬੱਚੇ ਨਿਕਲਦੇ ਆ ਤੇ ਸਿਰ੍ਫ ਮੁਰਗੀ ਚੂਚਿਆਂ ਦਾ ਮੁੱਲ ਪੈਂਦਾ, ਤੇ ਚੂਚੇ ਵਿਚਾਰੇ ਜੇ ਬਚ ਵੀ ਜਾਣ ਤੇ ਵੱਢਕੇ ਅਗਲੇ ਦਿਨ ਪਤੀਲੇ ਵਿਚ
I ਕਿਓਂ ਨਾ ਆਪਾਂ ਵੀ ਸਿਆਣੇ ਬ੍ਣੀਏ,ਆਪਾਂ ਨੂੰ ਤਾਂ ਪਤਾ ਈ ਹੁੰਦਾ ਕਿ ਆਂਡਿਆਂ ਵਿਚੋਂ ਕੀ ਨਿਕਲਣਾ,ਤੂੰ ਵੀ ਕੁੱਕੜੀਆਂ ਵਾਲੇ ਆਂਡਿਆਂ ਤੇ ਈ ਬੈਠਿਆ ਕਰ,
ਐਵੇਂ ਕੀ ਕਰਨਾ ਮੁਰਗੇ ਚੂਚੇ ਕੱਢ ਕੇ,
ਫਿਰ ਕਿੰਨੇ ਦਿਨ ਰੋਣੋ ਨੀ ਹੱਟਦੀ...I
ਅੱਗੋਂ ਕੁੱਕੜੀ
ਕਹਿਣ ਲੱਗੀ, "ਆਪਾਂ ਤਾਂ
ਮਾਂ-ਬਾਪ ਆਂ, ਆਪਾਂ ਨੂੰ ਤਾਂ ਦੋਵੇਂ ਇੱਕੋ ਜਿਹੇ,
ਮੇਰੇ ਮੁਰਗੇ ਪੁੱਤਰਾਂ ਵਰਗੀ ਬਾਂਗ ਕੀਹਨੇ
ਦੇਣੀ ਆ.... ਆਹ ਤਾਂ ਮਨੁੱਖਾਂ ਵਾਲੀ ਗੱਲ ਕਰ ਦਿੱਤੀ, ਜਾ ਵੇ ਕੁੱਕੜਾ !!!
ਆਹ ਤਾਂ ਸੀ ਕੁੱਕੜੀ-ਕੁੱਕੜ
ਦੀ ਕਹਾਣੀI ਚ੍ਲੋ ਛੱਡੋ, ਪਰ ਮੈਂ ਸੁਣਿਆ ਕਿ ਇਨ੍ਸਾਨ ਪਹਿਲਾਂ ਜਾਨਵਰ
ਹੁੰਦਾ ਸੀ, ਫਿਰ ਇਨ੍ਸਾਨ ਬਣ ਗਿਆ
I ਕਈ ਹਾਲੇ ਪੂਰੇ ਇਨ੍ਸਾਨ ਬਣੇ ਈ ਨਹੀਂ ਹੋਣੇ
ਕਿਓਂਕਿ, ਖਬਰਾਂ ਵਿਚ ਤਾਂ ਅਕਸਰ ਸੁਣਨ ਨੂੰ ਮਿਲਿਆ ਹੈ ਕਿ ਕੁੜੀਆਂ ਨੂੰ ਢਿੱਡ ਵਿਚ ਈ ਮਾਰਕੇ ਬਾਹਰ
ਸੁੱਟ ਦਿੱਤਾ ਜਾਂਦਾ ਹੈ ਕਿ ਕੁੱਤੇ ਉੰਨਾ ਲੋਥੜੀਆਂ ਨੂੰ ਖਾ ਰਹੇ ਹੁੰਦੇ ਨੇ,
ਇਹ ਕੰਮ ਤਾਂ ਇਨਸਾਨਾਂ ਵਾਲੇ ਨਹੀਂ ਲਗਦੇ
I ਕਿਓਂਕਿ
ਗ਼ੈਰਤਾਂ, ਸ਼ਰਮਾਂ
ਵੀ ਇਨਸਾਨਾਂ ਦੇ ਗੁਣ ਨੇ.. ਉਹ ਵੀ ਭਿਆਨਕ ....ਜਿਹੜੇ ਆਪਣੇ ਈ
ਬੱਚੇ ਖਾਂਦੇ ਨੇ.....
ਦੁਨੀਆਂ
ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ
ਵਿਚ ਜਿਥੇ ਸਾਡੀ ਸ਼ਿਕਾਇਤ ਹੁੰਦੀ ਹੈ ਕਿ
ਪਾਣੀ ਸਾਫ ਨਹੀਂ ਮਿਲਦਾ, ਸਹੂਲਤਾਂ ਦੀ
ਕਮੀਂ ਹੈ, ਉਥੇ ਭਰੂੰਣ ਹੱਤਿਆ ਲਈ ਕਲੀਨਿਕ ਲੱਭ
ਨੇ ਬੜੇ ਆਸਾਨ ਹੋਣਗੇ, ਕਿਓਂਕਿ ਕੁੜੀਆਂ
ਦਾ ਅਨੁਪਾਤ ਸਭ ਤੋਂ ਘੱਟ ਹੈ I ਉਸ ਤੋਂ ਵੀ ਹੈਰਾਨੀ ਵਾਲੀ ਗੱਲ ਕਿ ਪੰਜਾਬ ਜਿਸਨੂੰ ਅਕਸਰ "ਨਾਨਕ
ਦੀ ਧਰਤੀ" ਕਹਿਕੇ" ਪੁਕਾਰਿਆ ਜਾਂਦਾ ਹੈ, ਵਿਚ 2011 ਦੀ ਸੰਨਥਿਆ ਮੁਤਾਬਿਕ, (ਟਾਈਮਜ਼ ਓਫ ਇੰਡੀਆ) 1000 ਪਿਛੇ ਕੁੜੀਆਂ ਦੀ ਗਿਣਤੀ ਘੱਟਕੇ 893 ਰਹਿ ਗਈ ਹੈ I "ਨਾਨਕ ਦੀ ਧਰਤੀ" ਪੰਜਾਬ ਤੋਂ ਆਏ ਹੋਏ ਲੋਕਾਂ ਦੀ ਬਹੁਤ ਭਾਰੀ ਆਬਾਦੀ ਕਨਾਡਾ ਦੇ ਆਂਟੇਰਿਯੋ
ਸੂਬੇ ਦੇ ਬ੍ਰੈਂਪਟਨ ਸੂਬੇ ਵਿਚ ਰਹਿੰਦੀ ਹੈ, ਤੇ ਸਾਰੇ ਕਨਾਡਾ ਦੇ ਮੁਕਾਬਲੇ ਇਥੇ 136 ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 100
ਹੈ, (ਟਰਾਂਟੋ ਸਟਾਰ ਦੁਆਰਾ)I
ਇਥੇ ਸੀ.
ਬੀ ਸੀ ਵਲੋਂ ਕੀਤੇ ਇੱਕ ਗੁਪਤ ਆਪ੍ਰੇਸ਼ਨ ਵਿਚ ਕਈ ਤੱਥ ਸਾਹਮਣੇ ਆਏ ਹਨ,
ਹਾਲਾਂਕਿ ਕਈ ਕਲੀਨਿਕ ਅਜਿਹੇ ਹਨ ਕਿ ਜਿਥੇ 20
ਹਫਤੇ ਤੱਕ ਜਾਂਚ ਵਿਚ ਹੋਣ ਵਾਲੇ ਬੱਚੇ ਦਾ ਲਿੰਗ
ਨਹੀਂ ਦੱਸਿਆ ਜਾਂਦਾ, ਕਿਓਂਕਿ ਇਸ ਸਮੇਂ ਤੱਕ ਭਰੂਣ ਹੱਤਿਆ/ਗਰਭਪਾਤ ਕਰਨਾ ਖਤਰਨਾਕ
ਹੋ ਸਕਦਾ ਹੈ,ਫਿਰ ਵੀ ਗੁਪਤ ਆਪ੍ਰੇਸ਼ਨ ਦੀ ਵੀਡਿਯੋ
ਤੋਂ ਪਤਾ ਲੱਗਿਆ ਕਿ ਕਾਫੀ ਕਲੀਨਿਕ ਇਸ ਤਰਾਂ ਦੇ ਹਂਨ ਜੋ 15 ਹਫਤੇ ਤੋਂ ਵੀ ਪਹਿਲਾ ਲਿੰਗ ਜਾਂਚ ਕਰਕੇ ਹੋਣ ਵਾਲੇ ਬੱ ਚੇ ਦਾ ਲਿੰਗ ਦੱਸ
ਸਕਦੇ ਹਨ I
ਵੱਖ-ਵੱਖ ਲੋਕਾਂ ਨਾਲ ਗੱਲਬਾਤ ਤੋਂ ਬਾਦ ਜੋ ਕਾਰਣ ਸਾਹਮਣੇ ਆਏ,
ਉੰਨਾ ਦੀ ਚਰਚਾ ਕਰਦੇ ਹਾਂ:
ਪਹਿਲੇ
ਸਮਿਆਂ ਵਿਚ ਧੀਆਂ ਵਿਆਹਕੇ ਦੂਰ ਕਿਤੇ ਵਸ ਜਾਂਦੀਆਂ ਸੀ, ਤੇ ਪੁੱਤਰ ਨੇ ਹੀ ਮਾਂ-ਬਾਪ ਦਾ ਸਹਾਰਾ ਬਣਨਾ ਹੁੰਦਾ ਸੀ
- ਪਰ ਅੱਜਕਲ ਮਾਤਾ-ਪਿਤਾ ਤਾਂ ਧੀਆਂ ਵਿਆਹਕੇ ਆਪ ਵੀ ਨਾਲ ਹੀ ਵਤਨੋਂ ਪਰਾਏ,
ਪਰਵਾਸੀ ਹੋ ਜਾਂਦੇ ਨੇ, ਤੇ ਇੰਨਾ ਦੇਸ਼ਾਂ ਵਿਚ ਆਕੇ
ਕਾਫੀ ਜ਼ਿਆਦਾ ਤਾਂ ਰਹਿੰਦੇ ਵੀ ਧੀਆਂ ਨਾਲ ਹੀ ਨੇ,
ਫਿਰ ਵੀ ਧੀਆਂ ਨਹੀਂ ਪੁੱਤਰ ਚਾਹੀਦੇ ਨੇ?
ਪਹਿਲਾਂ
ਪੁੱਤਰ ਕਮਾਇਆ ਕਰਦੇ ਸੀ - ਹੁਣ ਕਿਹੜੀ ਧੀ ਘਰ ਬੈਠਦੀ ਹੈ ਇਸ ਦੇਸ਼ ਵਿਚ?
ਫਿਰ ਕਿਓਂ ਪੁੱਤਰ ਹੀ ਚਾਹੀਦੇ ਨੇ?
ਆਪਣੇ
ਆਸ-ਪਾਸ ਹੀ ਦੇਖ ਲਓ ਕਾਫੀ ਜ਼ਿਆਦਾ ਮਾਤਾ-ਪਿਤਾ ਆਪਣੀਆਂ ਬੇਟੀਆਂ ਨਾਲ ਹੀ ਰਹਿ ਰਹੇ ਹੁੰਦੇ ਨੇ,
ਅਗੋਂ ਨੂੰਹਾਂ ਆਪਣੇ ਮਾਂ-ਬਾਪ ਨਾਲ,
ਇਹ ਰੁਝਾਨ ਦੇਖਣ ਵਿਚ ਮਿਲ ਰਿਹਾ ਹੈ
I ਨਾਲੇ ਜੇ ਮਾਂ -ਬਾਪ ਸਾਂਝੇ ਨੇ ਤਾਂ ਉੰਨਾ ਦੀ
ਜ਼ਿੰਮੇਵਾਰੀ ਵੀ ਤਾਂ ਧੀ-ਪੁੱਤਰ ਦੋਵਾਂ ਦੀ ਸਾਂਝੀ ਹੀ ਹੈ I
ਮੈਂ ਕੁਝ
ਲੋਕਾਂ ਨਾਲ ਗੱਲਬਾਤ ਕੀਤੀ ਕਿ ਅਜਿਹਾ ਕਿਓਂ ਹੈ ਕਿ ਬੇਟੀ ਨਾਲੋਂ ਜ਼ਿਆਦਾ ਬੇਟੇ ਨੂੰ ਅਹ੍ਮੀਅਤ
ਦਿੱਤੀ ਜਾਂਦੀ ਹੈI "ਬੇਟੀਆਂ ਨੂੰ ਵਿਆਹ ਕੇ ਬਾਦ ਵਿਚ ਪਤਾ ਨਹੀਂ ਹੁੰਦਾ ਕਿ ਅਗੋਂ ਕਿਸ ਤਰਾਂ
ਦਾ ਘਰ ਮਿਲਣਾ ਹੈ, ਤੇ ਓਹ ਸੁਖੀ ਰਹੇਗੀ ਵੀ ਜਾਂ ਨਹੀਂ
I”
ਇਸਦਾ ਮਤਲਬ ਹੋਇਆ ਕਿ ਉਸਨੂੰ ਜੰਮਣ
ਤੋਂ ਪਹਿਲਾਂ ਮਾਰ ਦੇਓ? ਵਿਆਹ ਤੋਂ ਬਾਦ ਸੁਖ-ਦੁਖ ਤਾਂ ਅੱਜਕਲ ਬੇਟੀ-ਬੇਟੇ ਦੋਵੇਂ ਹੀ ਬਰਾਬਰ ਦੇ
ਭੁਗਤਦੇ ਹਨ, ਬੇਟਾ ਵੀ ਤਾਂ ਬਹੁਤ ਵਾਰੀ ਵਿਆਹ
ਕਰਾਕੇ ਦੂਜੇ ਘਰ ਜਾਂਦਾ ਹੀ ਹੈ, ਪੰਜਾਬ ਤੋਂ ਬ੍ਰੈਂਪਟਨ ਪੰਜਾਬ I ਫਿਰ ਕਿਓਂ ਬੇਟੀ ਨਹੀਂ ਚਾਹੀਦੀ?
ਹਾਂਜੀ, ਇੱਕ ਗੱਲ ਹੋਰ ਜੋ ਬਹੁਤ ਜ਼ਿਆਦਾ ਸੁਣਨ ਵਿਚ ਮਿਲਦੀ ਹੈ ਕਿ ਕੁਲ ਦਾ ਨਾਮ
ਬੇਟੇ ਨਾਲ ਚਲਦਾ ਹੈ, ਤੁਹਾਡੀ ਬੇਟੀ ਤਾਂ ਹੁਣ ਤੁਹਾਡੀ ਕੁਲ ਦੇ ਨਾਲ-ਨਾਲ ਸਹੁਰੇ ਘਰ ਦੀ ਕੁਲ
ਵੀ ਚਲਾਉਣ ਲੱਗ ਗਈ ਹੈ, ਕਾਫੀ ਜ਼ਿਆਦਾ ਲੜਕੀਆਂ ਵਿਆਹ ਤੋਂ ਬਾਦ ਆਪਣੇ ਪਿਤਾ ਦੇ ਗੋਤ ਦੇ ਨਾਲ ਡੈਸ਼
ਪਾਕੇ ਸਹੁਰੇ ਘਰ ਦਾ ਗੋਤ ਲਿਖਣ ਲੱਗ ਪਈਆਂ ਹਨ I ਫਿਰ ਕਿਓਂ ਬੇਟੀ ਨਹੀਂ ਚਾਹੀਦੀ?
ਜੇ
ਤੁਹਾਨੂੰ ਫਿਕਰ ਹੈ ਕਿ ਬੇਟੀਆਂ ਸੁਰਖਿਅਤ ਨਹੀਂ ਹੁੰਦੀਆਂ ਤਾਂ ਕੀ ਬੇਟੇ ਸੁਰਖਿਅਤ ਹੁੰਦੇ ਹਨ?
ਨਸ਼ਿਆਂ ਦੀ ਵਗ ਰਹੀ ਛੇਵੀਂ ਨਦੀ ਵਿਚ
ਜ਼ਿਆਦਾਤਾਰ ਬੇਟੇ ਹੀ ਡੁੱਬ ਰਹੇ ਨੇ I
ਬੇਟੀ ਦੇ
ਵਿਆਹ ਤੇ ਦਹੇਜ ਦੇ ਮੁੱਦੇ ਵੀ ਕਈ ਵਾਰੀ ਸਾਨੂੰ ਬੇਟੀਆਂ ਨੂੰ ਮਾਰਨ ਦੇ ਕਾਰਣ ਦੱਸੇ ਜਾਂਦੇ ਨੇ- ਜੇ ਦਾਜ ਦੀ ਪ੍ਰਥਾ ਹੈ,
ਤਾਂ ਓਹ ਬੇਟੀ ਨੇ ਤਾਂ ਨਹੀਂ ਚਲਾਈ,
ਫਿਰ ਉਸਨੂੰ ਸਜ਼ਾ ਕਿਓਂ ? ਜੇ ਓਹੀ ਪੈਸਾ ਜੋ ਤੁਸੀਂ ਦਹੇਜ ਵਿਚ
ਦੇਣ ਲਈ ਜੋੜ ਰਹੇ ਹੁੰਦੇ ਹੋ, ਆਪਣੀਆਂ ਬੇਟੀਆਂ ਨੂੰ ਅਵੱਲ ਦਰ੍ਜੇ ਦੀ ਪੜਾਈ ਦੇਣ ਉੱਪਰ ਖਰਚ ਕਰੋ ਤਾਂ
ਉਸ ਨੂੰ ਇੰਨੀ ਸੂਝ ਹੋ ਜਾਵੇਗੀ ਕਿ ਦਾਜ ਵਰਗੀ ਲਾਹਨਤ ਤੋਂ ਕਿੰਝ ਬਚਣਾ ਹੈ,
ਜਦੋਂ ਤੋਂ ਤੁਸੀਂ ਵਿਆਹ ਲਈ ਪੈਸੇ ਜੋੜਨ ਲੱਗ
ਪੈਂਦੇ ਹੋ, ਬੇਟੀ ਜਾਂ ਬੇਟੇ ਨੂੰ ਤਾਂ ਪਤਾ ਵੀ
ਨਹੀਂ ਹੁੰਦਾ ਕਿ "ਦਾਜ" ਹੁੰਦਾ ਕੀ ਹੈ, ਦੋਵਾਂ ਨੂੰ ਇਹ ਸ਼ਬਦ ਕਦੇ ਸਿਖਾਇਆ ਹੀ ਨਾਂ ਜਾਵੇ,
ਤਾਂ ਕੀ ਉਹ ਵਿਆਹ ਦੇ ਅਸਲ ਮਤਲਬ ਨੂੰ ਨਹੀਂ
ਸਮਝਣਗੇ?
ਮੇਰੇ ਤਾਈ ਜੀ ਕਹਿੰਦੇ ਹੁੰਦੇ ਹਨ, “ ਜਦੋਂ ਬੇਟੀ ਜੰਮਦੀ ਹੈ ਤਾਂ ਘਰ ਦੀਆਂ ਕੰਧਾਂ ਹੱਸਦੀਆਂ ਨੇ
I”, ਮੈਂ ਇੱਕ ਦਿਨ ਪੁਛਿਆ,"ਵੱਡੀ ਮਾਮ, ਜਦੋਂ ਜੰਮਣ ਤੋਂ ਪਹਿਲਾ ਹੀ ਮਾਰ ਦਿੱਤੀਆਂ ਜਾਣ,
ਫਿਰ ਘਰ ਦੀਆਂ ਕੰਧਾਂ ਨੂੰ ਨਿਰਾਸ਼ਾ ਵਿਚ ਰੋਣਾ
ਆਉੰਦਾ ਹੈ ਕਿ ਨਹੀਂ?"
"ਨਹੀਂ, ਪੁੱਤ ਹੁਣ ਕੰਧਾਂ ਵੀ ਬਦਲ ਗਈਆਂ ਨੇ, ਨਹੀਂ ਰੋਂਦੀਆਂ ਸ਼ਾਇਦ I" ਉੰਨਾ
ਲੰਮਾ ਸਾਹ ਲੈਕੇ ਕਿਹਾ Is
ਨਾਨਕ ਦੇ ਦੇਸ਼ ਦੇ ਲੋਕੋ, ਆਪਾਂ ਇਹ ਹੱਕ ਹੀ ਖੋ ਚੁੱਕੇ ਹਾਂ ਕਿ ਬਾਬੇ ਨਾਨਕ ਦਾ ਨਾਮ ਲੇ ਸਕੀਏ,
ਉਸ ਦੀ, "ਸੋ ਕਿਓਂ ਮੰਦਾ ਆਖੀਏ, ਜਿਤ ਜੰਮੇ ਰਾਜਾਨ," ਵਾਲੀ ਸਿਖਿਆ ਆਪਾਂ ਮਜ਼ਾਕ ਵਿਚ ਉਡਾ ਦਿੱਤੀ ਹੈ
I ਜਿੰਨੀਆਂ ਲੱਖਾਂ ਕੁੜੀਆਂ ਅਸੀਂ ਮਾਰ ਚੁੱਕੇ
ਹਾਂ, ਦੱਬ ਚੁੱਕੇ ਹਾਂ,
ਜਿਸ ਦਿਨ ਉਹ ਸਭ ਉਠ ਪਈਆਂ, ਧਰਤੀ ਫੱਟ ਜਾਏਗੀ, ਸਾਨੂੰ ਮੂੰਹ ਛੂਪਾਉਣ ਨੁੰ ਜਗਾ ਨਹੀਂ
ਲਭਣੀ !!ਇੰਨਾਂ ਦੀ ਮਾਓ, ਪਿਤਾਓ, ਤੇ ਰਿਸ਼ਤੇਦਾਰੋ........
ਨਾਲੇ ਬਾਰ-ਬਾਰ ਇਹ ਕਹਿਣਾ ਕਿ," ਕੁੜੀਆਂ ਨੂੰ ਨਾ ਮਾਰੋ, ਇਹ ਭੈਣਾ ਨੇ, ਇਹ ਮਾਵਾਂ ਨੇ !"ਕਿਓਂਕਿ ਜੇ ਉਹ ਕਿਸੇ ਦੀ ਭੈਣ ਨਹੀਂ,
ਜਾਂ ਉਹ ਮਾਂ ਨਹੀਂ ਬਣ ਸਕਦੀ ਤਾਂ ਕੀ ਉਸ
ਮਨੁਖ ਦੀ ਬੱਚੀ ਕੋਲ ਜੰਮਣ ਦਾ ਹੱਕ ਨਹੀਂ ? ਮੈਨੂੰ
ਮੇਰੇ ਜੰਮਣ ਦੀਆਂ ਵਧਾਈਆਂ ਤੇ ਜੋ ਨਹੀਂ ਜੰਮੀਆਂ ਉੰਨਾ ਨੂੰ ਆਪਣੀਂ ਸਭ ਦੀ ਇਹ ਭੇਂਟ.....ਆਹੀ ਕਰ
ਸਕਦੇ ਆਂ....ਜੱਜ ਨਹੀਂ ਬਣੇ ਅਫਸੋਸ ਹੈ ....ਮੈਂ ਧੰਨਵਾਦੀ ਹਾਂ, ਆਪਣੇ ਮਾਤਾ ਪਿਤਾ ਦੀ ਜੋ ਤੁਹਾਡੇ ਨਾਲ ਗੱਲ ਕਰਨ ਲਈ ਜ਼ਿੰਦਾ ਹਾਂ,
"ਕਿਓਕਿ ਮੇਰੀ ਭਰੂਣ-ਹੱਤਿਆਂ ਕੀਤੀ ਗਈ
I"
-ਲਵੀਨ ਕੌਰ ਗਿੱਲ
(ਆਗੂ, ਕਿਓਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ
ਲਹਿਰ)
(ਅਸੀਂ ਇਸ ਨੂੰ ਲਹਿਰ ਬਣਾਉਣਾ ਚਾਹੁੰਦੇ ਹਾਂ ਕੋਈ ਹੋਰ ਲੇਖਿਕਾ
ਇਸਦੀ ਲੜੀ ਲਿਖਣਾ ਚਾਹੇ ਤਾਂ loveengill@gmail.com
ਤੇ ਭੇਜ ਸਕਦੀ)
To read more from this blog please visit www.sonchirri.com Check out LIBRARY
-ਲਵੀਨ ਕੌਰ ਗਿੱਲ
The world's largest democracy a massive crisis of missing girls is unfolding, according to India's 2011 census. The latest census shows that the gap between the number of girls per 1,000 boys up to the age of six has widened to 914, a decrease from 927 a decade ago, at the 2001 census. In a country where a large part of the population finds it hard to get access to toilets and clean drinking water, access to illegal foetal sex-selection procedures seems easier.
... Punjab tops the list in number of female foeticide cases "reported" over the last three years with Rajasthan coming second. WOW! Who is responsible? Story begins with the couple conceiving.....! however, contradicts or mocks at Guru Nanak's waak "So kio manda aakhiye jit jammay rajaan", you decide..
All I am saying is there should be a jury panel of young girls from all over the country randomly, different one for each case, confidentially elected to deal with these animals......I wish I am on it, at least once!
But hey, who am I ?? Neither a daughter of a minister, nor of a famed......
Just a self-crowned queen....!!!!