……ਕਿਉਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ -2


To read  more from this blog please visit www.sonchirri.com
……ਕਿਉਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ -10

Loveen Kaur Gill
ਆਪਣੀ ਸਭ ਦੀ ਇਹ ਮੁਹਿੰਮ "ਕਿਓਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ" ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ, ਅਤੇ 15 ਸਿਤਂਬਰ ਨੂੰ ਦੁਨੀਆ ਦੇ ਵੱਖ ਵੱਖ ਥਾਂਵਾਂ ਤੇ ਇਸੇ ਦਿਨ ਮਾਰਚ ਕੱਢੇ ਜਾ  ਰਹੇ ਹਨ ਇਸ ਲੜੀ ਦੀ ਸੂਤਰਧਾਰ ਦੇ ਰੂਪ ਵਿਚ ਮੈਂ ਅੱਜ ਦੁਬਾਰਾ ਫਿਰ ਰੂਬਰੂ ਹੋਈ ਹਾਂ ਕਿ ਆਪਾਂ ਆਪਣੀਂ ਮੁਹਿੰਮ ਬਾਰੇ ਵੀ ਕੁਝ ਗੱਲਾਂ ਹੋਰ ਕਰੀਏ I

ਇਥੇ ਕਨੇਡਾ ਵਿਚ  ਜਦੋਂ ਕੁਝ ਭਾਰਤੀਆਂ ਵਲੋਂ ਕੀਤੇ ਭਰੂਣ-ਹੱਤਿਆ ਵਰਗੇ ਕੁਕਰਮਾਂ ਦੀ ਗੱਲ ਚਲਦੀ ਹੈ, ਤਾਂ ਕੁਝ ਪਲਾਂ ਲਈ ਕਿਤੇ ਲੁਕ ਜਾਣ ਦਾ ਦਿਲ ਕਰਦਾ ਹੈ, ਕਿ ਕਿਤੇ ਕੋਈ ਕਹਿ ਨਾ ਦੇਵੇ ਇਹ ਭਾਰਤੀ ਹੈ I ਭ੍ਲਾ ਦੱਸੋ, ਦੁਨੀਆ ਦੇ ਬਾਕੀ ਲੋਕ ਖਤਮ ਹੋ ਰਹੇ ਜਾਨਵਰਾਂ ਲਈ, ਤੇ ਹੋਰ ਮਸਲਿਆਂ ਦੀ ਗੱਲਬਾਤ ਕਰਦੇ ਨੇ, ਅਸੀਂ ਬਦਕਿਸਮਤੀ ਨਾਲ ਅੱਜ ਖਤਮ ਹੋ ਰਹੀਆਂ ਬੇਟੀਆਂ ਲਈ ਮੁਹਿੰਮ ਕਰ ਰਹੇ ਹਾਂ, ਇਥੇ ਆਕੇ ਸਾਡਾ ਆਧੁਨਿਕ ਹੋ ਜਾਣਾ, ਅਮੀਰ ਹੋ ਜਾਣਾ ਤੇ ਪੜ-ਲਿਖ ਜਾਣਾ ਸਭ ਜ਼ੀਰੋ ਹੋ ਜਾਂਦਾ ਹੈ I

ਬੇਟੀ ਦੇ ਜਨਮ ਨਾਲ ਜੁੜੇ ਨੇ ਸਮਾਜ ਦੇ ਕਈ ਮਹਿੰਗੇ ਰਿਵਾਜ, ਤੇ ਕੁਰੀਤੀਆਂ......ਅਸੀਂ ਉੰਨਾ ਕੁਰੀਤੀਆਂ ਜਾਂ ਰਿਵਾਜ ਜੋ ਮੁਸੀਬਤਾਂ ਦੀ ਜੜ ਨੇ, ਨੂੰ ਖਤਮ ਕਰਨ ਦੀ ਬਜਾਏ ਬੇਟੀਆਂ ਈ ਖਤਮ ਕਰ ਰਹੇ ਹਾਂ......!
ਇਹ ਤਾਂ ਓਹੀ ਗੱਲ ਹੋਈ ਨਾ ਕਿ ਜੇ ਹੋਰ ਕਿਤੇ ਜ਼ੋਰ ਨਾ ਚੱਲੇ ਤਾਂ ਕਮਜ਼ੋਰ ਜਾਂ ਨਿਹੱਥੀ  ਧਿਰ ਤੇ ਚਲਾ ਲਓ , ਸ਼ਰੀਰਕ ਤੌਰ ਤੇ ਘੱਟ ਤਾਕਤਵਰ" ..... “”ਅਨ-ਜੰਮੀਆਂ ਕੁੜੀਆਂ......ਮਜ਼ਦੂਰ ਬੱਚੇ ...ਬਜ਼ੁਰਗ.....ਮਾਫ ਕਰਨਾ, ਪਰ ਜਾਨਵਰ ਤੇ ਰੁਖ ਵੀ ਆਦਿ......!    ”” ਤਕੜੇ ਤੇ ਮਾੜੇ ਦਾ ਫਰਕ “   !!!! ਕੁੱਕੜ ਵੱਢਣ ਲਈ ਇੱਕ ਕਮਜ਼ੋਰ ਜਿਹਾ ਬੰਦਾ ਵੀ ਮਿੰਟ ਨਹੀਂ ਲਗਾਉੰਦਾ, ਕੋਈ ਸ਼ੇਰ ਵੱਢਕੇ ਦਿਖਾਵੇ ! ਕਿਤੇ ਨਾ ਕਿਤੇ ਇਹ ਤਾਕਤ ਦਾ ਦਿਖਾਵਾ ਹੀ ਤਾਂ ਹੈ....!
ਦੂਜੀ ਗੱਲ ਸ੍ਮਾਜ ਦੇ ਮਹਿੰਗੇ ਦਿਖਾਵੇ...! ਕੀ ਅਸੀਂ ਹਾਰ ਗਏ ਹਾਂ ਸ੍ਮਾਜਿਕ ਦਿਖਾਵੇ ਹਥੋਂ ਕਿ ਹੁਣ ਆਪਣੀਆਂ ਈ ਜੜਾਂ ਵੱਢਣ ਲੱਗ ਪਏੇ ਹਾਂ ?? ਇਸ ਮੁਹਿੰਮ ਤਹਿਤ ਲਿਖਿਕਾਵਾਂ ਨੇ ਆਪਣੇ- ਆਪਣੇ ਵਿਚਾਰ ਤੇ ਅਨੁਭਵ ਦੱਸੇ, ਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਅੱਗੋਂ ਆਪ ਨੂੰ ਪੜਣ ਲਈ ਮਿਲਣਗੀਆਂ I
ਇਸੇ ਦੋਰਾਨ ਦਿਖਾਵੇ ਬਾਰੇ ਇੱਕ ਲੇਖਕ ਗੁਰਪ੍ਰੀਤ ਮਲੋਕੇ ਲਿਖਦਾ ਹੈ ," ਕੰਨਿਆ ਭਰੂਣ ਹੱਤਿਆ ਇਕ ਬਹੁਤ ਹੀ ਗੰਭੀਰ ਵਿਸ਼ਾ ਬਣਿਆ ਹੋਇਆ ਹੈ ਇਸ ਦੇ ਬਹੁਤ ਸਾਰੇ ਕਾਰਣ ਹਨ ਪਰ ਮੈ ਸਮਝਦਾ ਹਾਂ ਕੇ ਸਾਡਾ ਮਹਾਨ ਸਮਝਿਆ ਜਾਂਦਾ ਸਭਿਆਚਾਰ ਏਸ ਦਾ ਬਹੁਤ ਵੱਡਾ ਜਿਮੇਵਾਰ ਕਾਰਣ ਹੈ I ਸਾਡੇ ਰੀਤੀ ਰਿਵਾਜਾ ਵਿਚ ਲੜਕੀ ਜਨਮ ਤੋ ਲੈ ਕੇ ਮਰਨ ਤੋ ਬਾਅਦ ਵੀ ਮਾਪਿਆ ਤੇ ਬੋਝ ਬਣੀ ਰਹਿੰਦੀ ਹੈ, ਕਿਓਕੇ ਮਰਨ ਤੋ ਬਾਅਦ ਵੀ ਕਈ ਸਾਲਾਂ ਤਕ ਮੈ ਉਸਦੇ ਨਾਮ ਦਾ ਸੂਟ ਹਰ ਸਾਲ ਉਸ ਦੇ ਸਹੁਰੇ ਘਰ ਜਾਂਦਾ ਵੇਖਿਆ ਹੈ I ਵਿਆਹ ਤੋ ਬਾਅਦ ਕਦੇ ਲੋਹੜੀ, ਕਦੇ ਸੰਧਾਰਾ, ਕਦੇ ਦਿਵਾਲੀ, ਅਤੇ ਹੋਰ ਵੀ ਕੋਈ ਨਾ ਕੋਈ ਦਿਨ ਤਿਓਹਾਰ ਆਏ ਦਿਨ ਆਇਆ ਹੀ ਰਹਿੰਦਾ ਹੈ, ਜਿਹਨਾਂ ਤੇ ਸੂਟ,ਗਹਿਣੇ ਆਏ-ਦਿਨ ਆਨੇ-ਬਹਾਨੇ ਖਰਚ ਘਰੋਂ ਜਾਂਦਾ ਹੀ ਰਹਿੰਦਾ ਹੈ I ਕੁੜੀ ਦੇ ਸਹੁਰੇ ਘਰ ਕੋਈ ਜੰਮ ਪਿਆ ਜਾਂ ਮਰ ਗਿਆ ਤਾਂ ਸੂਟਾਂ-ਗਹਿਣਿਆਂ ਦਾ ਖਰਚ ਮਾਪਿਆ ਨੂੰ ਆਪਣਾ ਨੱਕ ਬਚਾਉਣ ਦੀ ਖਾਤਰ ਅਤੇ ਬੁੜੀਆਂ ਦੇ ਤਾਹਨੇ-ਮੇਹਣਿਆਂ ਤੋ ਬਚਣ ਦੀ ਖਾਤਰ ਕਰਨਾ ਹੀ ਪੈਂਦਾ ਹੈ I ਸੋ ਹੋਰ ਵੀ ਅਨੇਕਾਂ ਅਜਿਹੇ ਰੀਤੀ-ਰਿਵਾਜਾਂ ਦਾ ਵਿਰੋਧ ਕਰ ਕੇ ਇਹਨਾਂ ਨੂੰ ਬੰਦ ਕਰ ਕੇ ਬਦਨਾਮੀ ਅਤੇ ਤਾਹਨੇ-ਮੇਹਣਿਆਂ ਤੋ ਡਰਦੇ ਡਰਪੋਕ ਲੋਕਾਂ ਨੇ ਕੁੜੀਆਂ ਨੂੰ ਗਰਭ ਚ ਮਾਰਨਾ ਵਾਜਿਬ ਸਮਝਿਆ ਅਤੇ ਵਾਜਿਬ ਸਮਝਦੇ ਰਹਿਣਗੇ, ਕਿਓਕੇ ਸਾਡੇ ਭਾਰਤੀ ਕਾਨੂਨ ਤਾਂ ਤੋੜ ਸਕਦੇ ਹਨ,ਪਰ ਔਰਤਾਂ ਨੂੰ ਬਚਾਉਣ ਦੀ ਖਾਤਰ-"ਔਰਤਾਂ ਤੋਂ ਡਰਦੇ" ਰੀਤੀ-ਰਿਵਾਜ ਨਹੀਂ ਤੋੜ ਸਕਦੇ, ਕਿਓਕੇ ਔਰਤਾ ਨੂੰ "ਔਰਤ ਜਾਤ" ਨਾਲੋਂ ਸੂਟ,ਗਹਿਣੇ ਅਤੇ ਹੋਰ ਰੀਤੀ-ਰਿਵਾਜ ਵਧੇਰੇ ਪਸੰਦ ਹਨ -  ਗੁਰਪ੍ਰੀਤ ਮਲੋਕੇ
ਪਿਆਰੀਓ ਭੈਣੋ, ਆਓ ਆਪਾਂ ਈ ਬਦਲੀਏ ਕੁਝ ਕੁ ਰਿਵਾਜਾਂ ਨੂੰ, ਨਹੀਂ ਤਾਂ ਸਿਰ੍ਫ ਸਰਦੇ-ਬਣਦੇ ਘਰਾਂ ਵਿਚ ਈ ਬੇਟੀਆਂ ਦੇਖਨ ਨੂੰ ਮਿਲਿਆ ਕਰਨਗੀਆਂ, ਕਿਓਂਕਿ ਜੇ ਸਾਨੂੰ ਹਾਲੇ ਵੀ "ਬੋਝ" ਸਮਝਿਆ ਜਾਂਦਾ ਰਿਹਾ ਤਾਂ ਸੜਕਾਂ ਤੇ ਲਭਣ ਵਾਲੇ ਕੁੜੀਆਂ ਦੇ ਭਰੂਣ ਬੰਦ ਨਹੀਂ ਹੋਣਗੇ I
ਵਿਆਹ, ਜੋ ਕਿ ਇੱਕ ਪਵਿੱਤਰ ਵਚਨ-ਬਧਤਾ ਦਾ ਪਤ੍ਰੀਕ ਰਿਸ਼ਤਾ ਹੁੰਦਾ ਸੀ , ਅੱਜਕਲ ਸਿਰ੍ਫ ਇੱਕ ਦਿਖਾਵਾ ਹੋ ਗਿਆ ਹੈ, ਜਿਸ ਵਿਚ ਇੱਕ ਅਪਾਹਿਜ ਰਿਸ਼ਤੇ ਦੇ ਨਾਲ-ਨਾਲ, ਇੱਕ ਬੇਟੀ ਨੂੰ ਇੱਕ ਵਸਤੂ ਦੀ ਤਰਾਂ ਦਰ੍ਸਾਇਆ ਜਾਂਦਾ ਹੈ, ਤੇ ਮੁੰਡੇ ਵਾਲਿਆਂ ਨੂੰ ਦੇਣ ਲਈ ਹੋਰ ਬਹੁਤ ਸਾਰੇ "ਸਪਲਈਮੇਂਟ" ਦਿੱਤੇ ਜਾਂਦੇ ਹਨ, ਤਾਂਕਿ ਕੁੜੀ ਵਸ ਸਕੇ....!ਜਿਵੇਂ ਕਿ ਕੁੜੀ ਨਾਮੀ ਵਸਤੂ ਵਿਚ ਆਪਣੇ ਆਪ ਵਿਚ ਕੋਈ ਕਮੀ ਹੋਵੇ ਜੋ ਕਿ ਗਹਿਣੇ ਤੇ "ਸੇਵਾ" ਭਾਵ ਰਖ੍ਕੇ ਪੂਰੇ ਕੀਤੇ ਜਾਂਦੇ ਹੋਣ.... ਇਸੇ ਸਥਿਤੀ ਦੇ ਪਲੜੇ ਵਿਚ ਆਉਂਦੀ ਹੈ, ਭ੍ਰਊਨ-ਹੱਤਿਆ, ਕੈਨਡਾ ਅਮਰੀਕਾ ਵਗੈਰਾ ਦੇ ਪਾਸਪੋਰਟਾਂ ਲਈ ਹੁੰਦੇ ਲੰਗੜੇ ਵਿਆਹ, ਅਰਥੋਂ ਕੁਰਾਹੇ ਵਿਆਹ, ਤਲਾਕ ਦੀ ਵਧ ਰਹੀ ਦਰ, ਸ਼ਰੀਰਕ ਜਬਰ-ਜ਼ੁਲਮ, ਕਤਲ, ਧੀਆਂ-ਪੁੱਤਰਾਂ ਦੀ ਬੇਅਦਬੀ ਤੇ ਗਿਰਦਾ ਸ੍ਮਾਜਿਕ ਮਿਆਰ..................
ਆਓ, ਆਪਾਂ ਵਾਦਾ ਕਰੀਏ ਕਿ ਅਸੀਂ ਆਪਣੀਂ ਜ਼ਿੰਦਗੀ ਦਾ ਸਭ ਤੋਂ ਮਹਤਵਪੂਰਨ ਦਿਨ, ਸਿਰਫ ਆਪਣੇ ਪਰਿਵਾਰ ਤੇ ਜੀਵਨ ਸਾਥੀ ਨਾਲ ਸਾਦੀਆਂ ਰਸਮਾਂ ਕਰਕੇ ਕਰੀਏ I ਮਾਤਾ-ਪਿਤਾ ਵਲੋਂ ਦਿਖਾਵੇ ਲਈ ਦਿਤੀਆਂ ਜਾਂਦੀਆਂ ਸੋਗਾਤਾਂ ਨਾ ਅਪਨਾਈਏਕਿਓਂਕਿ ਇਹਨਾਂ ਤੁਹਫਿਆਂ ਨੂੰ ਕਬੂਲਕੇ ਅਸੀਂ ਆਪਣੇ ਮਾਂ-ਬਾਪ ਤੇ ਬੋਝ ਈ ਨਹੀਂ ਪਾਔਉਂਦੇ ਬਲਕਿ ਬਾਕੀ ਕੁੜੀਆਂ ਲਈ ਗਲਤ ਉਦਾਹਰਨ ਛੱਡਣ ਦੇ ਨਾਲ ਨਾਲ ਕਿਤੇ ਨਾ ਕਿਤੇ ਭਰੂਣ-ਹੱਤਿਆਂ ਦੇ ਜ਼ਿੰਮੇਦਾਰ ਵੀ ਹੋ ਜਾਂਦੇ ਹਾਂ, ਆਖਿਰ ਅਸੀਂ ਕੋਈ ਵਸਤੂ ਨਹੀਂ, ਜਿਸਦੀ ਕੀਮਤ ਵਧੌਣ ਲਈ ਸਪ੍ਲਿਮੇਂਟ੍ਰੀ ਤੋਹਫੇ ਦਿੱਤੇ ਜਾਣ ... ਜੇ ਸਾਡਾ ਜੀਵਨ ਸਾਥੀ ਤੋਹਫੇ ਲੈਕੇ ਹੀ ਵਚਨ-ਬਧਤਾ ਕਾਇਮ ਰਖਣ ਦੀ ਸ਼ਰਤ ਰਖਦਾ ਹੈ, ਤਾਂ ਇਸ ਵਿਚ ਤੁਹਾਡੀ ਹੀ ਨਹੀਂ, ਪੂਰੀ ਔਰਤ ਜ਼ਾਤ ਦੀ ਬੇ-ਇੱਜ਼ਤੀ ਹੈ I
ਮਹਿੰਗੇ ਵਿਆਹ ਕਰਕੇ ਵੀ, ਵਿਆਹੁਤਾ ਜ਼ਿੰਦਗੀ ਦੇ ਖੁਸ਼ਗਵਾਰ ਹੋਣ ਦੀ ਕੋਈ ਗਾਰੰਟੀ ਨਹੀਂ ਤੇ ਵਧ ਰਹੀ ਤਲਾਕ ਦੀ ਦਰ ਇਸ ਗੱਲ ਦਾ ਸਬੂਤ ਹੈ, ਫਿਰ ਅਸੀਂ ਕਿਓਂ ਚਾਦਰ ਤੋਂ ਬਾਹਰ ਪੈਰ ਪਸਾਰੀਏ ....! ਵਿਆਹ ਨਾ ਹੋਏ, ਤ੍ਬਾਹ ਈ  ਹੋ ਗਏ   I ਪਿਆਰੀਓ ਭੈਣੋ, ਜੇ ਬਾਗੀ ਹੋਣਾ ਹੈ ਤਾਂ ਦਾਜ ਲਈ ਹੋਵੋ !! ਅੱਜ ਹੀ !!...

ਚਲੋ, ਮੁੜ ਮੁਹਿੰਮ ਵੱਲ ਆਈਏ, ਸਭ ਮਿਲਕੇ ਇਸ ਵਿਚ ਹਿੱਸਾ ਪਾਈਏ...ਇਹ ਆਪਣੀ ਸਭ ਦੀ ਹੈ... ਅਸੀਂ 15 ਸਿਤ੍ਬਰ ਨੂੰ (ਗ੍ਲੋਬਲ ਵਾਕ ਅਗੈਨ੍ਸਟ ਇੰਡੀਆ'ਜ਼ ਮਿਸ੍ਸਿਂਗ ਗਰ੍ਲ੍ਸ) "ਕਿਓਂਕਿ ਮੇਰੀ ਭੱਰੂਣ ਹੱਤਿਆਂ ਨਹੀਂ ਹੋਈ" ਲਹਿਰ ਦੇ ਤਹਿਤ ਦੁਨੀਆ ਦੇ ਵੱਖ- ਵੱਖ ਹਿੱਸਿਆਂ ਵਿਚ ਮਾਰਚ ਕਰਨ ਜਾ ਰਹੇ ਹਾਂ, ਇਸ ਲਹਿਰ ਲਈ ਆਪਣਾ ਸਹਿਯੋਗ ਜ਼ਾਹਿਰ ਕਰਨ ਲਈ 15 ਸਿਤ੍ਮਬਰ ਨੂੰ ਤੁਸੀਂ ਸਾਨੂੰ ਗੁਲਾਬੀ ਚੁੰਨੀਆਂ ਜਾਂ ਕੋਈ ਵੀ ਗੁਲਾਬੀ ਨਿਸ਼ਾਨ ਜਾਂ ਰੁਮਾਲ ਫੜਕੇ , ਅਤੇ ਲਹਿਰ ਦਾ ਨਾਮ ਚਾਰਟ ਤੇ ਲਿਖਕੇ, ਤਸਵੀਰਾਂ ਭੇਜੋ I ਲਿਖਿਕਾਵਾਂ ਇਸ ਲਹਿਰ ਲਈ ਆਰਟੀਕਲ ਜ਼ਰੂਰ ਲਿਖਣ, ਜਾਂ ਸਿਰ੍ਫ 1 ਮਿੰਟ ਦਾ ਵੀਡਿਯੋ ਬਣਾਕੇ ਭੇਜੋ ਕਿ ਤੁਸੀਂ ਇਸ ਲਹਿਰ ਵਿਚ ਸਾਡੇ ਨਾਲ ਹੋ, ਤੇ ਕਿਓਂ !!! ਜੇ ਤੁਸੀਂ ਦਾਦਾ ਜੀ ਹੋ, ਪਿਤਾ ਹੋ, ਭਰਾ ਹੋ, ਪਤੀ ਹੋ ਤਾਂ ਵੀ ਮਾਣ ਸਾਹਿਤ ਆਪਣੀਂ ਜ਼ਿੰਦਗੀ ਦੀ ਸਿਰਜਣਹਾਰੀ ਔਰਤ ਲਈ ਇਸ ਮੁਹਿੰਮ ਤਹਿਤ ਗੁਲਾਬੀ ਰੁਮਾਲ ਫੜਕੇ ਲਹਿਰ ਦਾ ਨਾਮ ਚਾਰਟ ਤੇ ਲਿਖਕੇ ਫੋਟੋ ਕਰਵਾਕੇ ਸਾਨੂੰ ਭੇਜੋ I

ਆਓ, ਇਸ ਲਹਿਰ ਨੂੰ ਹਵਾ ਵਾਂਗ ਵਗਾ ਦਈਏ........... ਸਚ, ਮੈਂ ਵੀ ਆਪਣੇ ਮਾਤਾ ਪਿਤਾ ਦੀ ਦੂਸਰੀ ਬੇਟੀ ਹਾਂ, ਮੇਰੀ ਪਰਵਰਿਸ਼ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਹੋਈ ਕੋਈ, ਹਰ ਜ਼ਿੱਦ ਪੂਰੀ ਹੋਈ- ਗਲਤ ਵੀ ਤੇ ਸਹੀ ਵੀ.. ਮੈਨੂੰ ਹਰ ਮੌਕਾ ਦਿੱਤਾ ਗਿਆ ਤੇ ਖ੍ਨ੍ਂਭ ਫੈਲਾਕੇ ਅਸਮਾਨ ਵੱਲ ਉੱਡਣ ਦੀ ਰਾਹਨੁਮਾਈ ਵੀ...ਤੇ ਅੱਜ ਮੈਂ ਸੂਤਰਧਾਰ ਹਾਂ ਇਸ ਲਹਿਰ ਦੀ, ਕਿਓਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ.!!!
-ਲਵੀਨ ਕੌਰ ਗਿੱਲ
                        ((ਅਸੀਂ ਇਸ ਨੂੰ ਇੱਕ ਲਹਿਰ ਦਾ ਰੂਪ ਦਿੱਤਾ ਹੈ, ਕੋਈ ਹੋਰ ਲੇਖਿਕਾ ਇਸਦੀ ਲੜੀ ਲਿਖਣਾ ਚਾਹੇ ਤਾਂ ਲਵੀਨ ਕੌਰ ਗਿੱਲ ਨੂੰ loveengill@gmail.com ਤੇ ਭੇਜ ਸਕਦੀ ਹੈ)

More information about  : Because I was born/ਕਿਓਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ can be obtained from  this link  : http://loveenkgill.blogspot.ca/p/about-campaign.html

To read  more from this blog please visit www.sonchirri.comSome more picture from this Campaign :
To read  more from this blog please visit www.sonchirri.com   Check out LIBRARY

To read  more from this blog please visit www.sonchirri.com   Check out LIBRARY
To read  more from this blog please visit www.sonchirri.com    Check out LIBRARY