To read more from this blog please visit www.sonchirri.com
Even a paper cup is recycled, why should human be a trash?
Even a paper cup is recycled, why should human be a trash?
Loveen Kaur Gill www.amarkarma.org |
There is a chronic shortage of organs and tissue in Ontario and the need for organs and tissue continues to outweigh their availability. More than 1,700 Ontarians are waiting for a life-saving organ transplant and many others are waiting for a tissue transplant. When an organ becomes available, checks are made to ensure the organ is healthy and that the blood group and tissue of donor and recipient are compatible. The better the match, the greater chance of a successful outcome are possible. People from the same ethnic group are more likely to be a close match (like Indian to Indian, African to African etc.). Some people with rare tissue types may only be able to accept an organ from someone of the same ethnic origin, so it is important that people from all ethnic backgrounds donate organs.
It shocks me know that one person dies every 3 days waiting for organ transplant. According to Toronto Star article on November 2010 in some parts of Toronto registration rate falls to 4 percent. Although Organ donation seeks to fulfill medicine's central goals of preserving life, alleviating suffering, curing disease, and restoring function. Yet a great disparity in donation rates across ethnic groups means that these goals are often unmet.
Current waiting list only in Ontario for only some of the organs as of 2011, is as follows:
Liver: 229 Heart: 58 Kidney: 1055 Lung: 65 Pancreas: 23 Kidney Pancreas: 25
AMAR KARMA TEAM has been able to identify some of the factors that contribute in reluctance to donate organs such as:
Lack of awareness: - There is a need for community education that focuses on the current need of organ donation and transplantation. We at Amar Karma have pledged to advocate organ donations based on study of how members of the community perceive the subject and interpret their message. Our objective is to create wakefulness in the need and complexity of the organ donation process with solid familiarity with the culture of prospective donors.
Religious perceptions: - Our team has observed that beliefs about the body are often formed through one's religious tradition and its practices, texts, and teachings which also cause unwillingness to donate organs. Organ procurement may raise religious concerns about the relationship of physical and spiritual realms; implications for the afterlife of donating organs, either during this life or after death; and moral imperatives regarding the body as a gift from God.
Fear of interference to conduct religious rituals: Many people perceive that they may not be able to perform their religious/family rituals if they are organ donors. However, Health Ontario’s transplant organization Trillium Gift of Life verifies that it typically does not impact funeral or burial arrangements, and transplant often occurs while family members are making plans and contacting others; body is then given to family to perform the rituals.
Support of medical community: - Healthcare providers need to consider that their behaviors may contribute to lower/higher donation rates among minorities. When donation is an option, heath care providers should approach persons of different ethnic backgrounds routinely with a suggestion of possibility of donation, and to convey an assurance that a commitment to donate will result well. Amar Karma team would greatly appreciate the support from medical offices to allow us to bring our posters in various languages for easy access of their patients.
ORGAN DONATION IN MORE DETAIL
Organs that can be transplanted:
1. Heart-For those suffering heart failure from a disease or virus
2. Lungs-Donated lungs are transplanted into people suffering from fatal lung conditions
3. Kidneys- The two kidneys given by each donor are transplanted into two different recipients, who need only one functioning kidney to lead a normal life
4. Liver- The only cure for liver failure is a liver transplant
5. Pancreas-Donated to diabetics, a new pancreas eliminates the need for daily insulin injections.
6. Eye Tissue (Cornea)-When it comes to restoring lost vision; corneal transplants have a 90 to 95 per cent success rate
7. Bone- Bone that has been destroyed by tumors or infections can often be replaced with healthy donated bone, saving limbs that would otherwise have to be amputated
8. Skin- Donated skin is used to speed up the healing process for severe burn victims
9. Heart Valves- Donated heart valves are often used for infants whose heart valves are defective at birth.
10. Bowel-Donated bowels are often transplanted into infants and correct birth defects.
11. Tendons and ligaments-Donated tendons and ligaments are used in orthopedic and plastic surgery to repair or replace tendons and ligaments
12. Veins- Donated veins are used to replace and repair veins and used in heart by-pass surgery.
Who can donate?
Everyone can be a donor regardless of age, medical condition or sexual orientation. The oldest Canadian organ donor was over 90 years of age, and oldest tissue donor was 102 years old according to Trillium Gift of Life foundation. You may indicate your decision to donate all organs and tissue or only specified organs and tissue when you are filling out your donor form. Any Ontario resident who is at least 16 years of age can register their consent to donate their organs and tissues after their death, likewise every province has its own guidelines about the process that falls under provincial health ministry.
Finally I would like to conclude that it as much as it becomes the demand of time to make decisions today, to make a commitment, to gift your lungs to someone to breathe, to give your eyes to someone to see, to give a heart to someone to love; it is also our moral obligation to take part in such a noble deed as well as give back to humanity to leave a legacy!
-Loveen Kaur Gill
To read more from this blog please visit www.sonchirri.com
To read more from this blog please visit www.sonchirri.com
ਜੇ ਇੱਕ ਕਾਗ਼ਜ਼ ਦੇ ਪਿਆਲੇ ਨੂੰ ਨਵਿਆਇਆ ਜਾ ਸਕਦਾ ਹੈ ਫਿਰ ਮਨੁੱਖੀ ਸਰੀਰ ਕਿਉਂ ਕੂੜਾ ਬਣੇ?
ਪੁਰਾਣੇ ਸਮਿਆਂ ਵਿੱਚ ਮਹਾਂ-ਮਾਰੀਆਂ ਨਾਲ ਜੰਨ-ਸਮੂਹਾਂ ਦਾ ਘਾਣ ਹੋ ਜਾਂਦਾ ਸੀ, ਪਰ ਟੈਕਨੋਲੋਜੀ ਤੇ ਮਸ਼ਿਨਰੀ ਦੀ ਘੱਟ ਵਰਤੋਂ ਕਾਰਨ ਲੋਕਾਂ ਦੀ ਰੋਜਾਨਾਂ ਜਿੰਦਗੀ ਬਹੁਤ ਸਹਿਤਮੰਦ ਸੀ। ਬਿਨਾਂ ਸ਼ੱਕ ਅੱਜ-ਕੱਲ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਅਤੇ ਇਲਾਜ ਕਰਨ ਦੇ ਕਾਬਿਲ ਹੋ ਗਿਆ ਏ ਪਰ ਬਹੁਤ ਸਾਰੀਆਂ ਬਿਮਾਰੀਆਂ ਤਾਂ ਟੈਕਨੋਲੋਜੀ ਦੀ ਹੀ ਦੇਣ ਹਨ। ਮਸ਼ੀਨ ਦਾ ਗੁਲਾਮ ਬਣਨ ਦੇ ਨਾਲ ਨਾਲ ਸਾਨੂੰ ਅੰਗ ਬਦਲਣ ਦੀ ਟੈਕਨੋਲੋਜੀ ਨਾਲ ਆਏ ਬਦਲਾ ਲਈ ਵੀ ਸਾਨੂੰ ਦਰਵਾਜੇ ਖੋਲਣੇ ਚਾਹੀਦੇ ਨੇ। ਸਾਨੂੰ ਅਪਣੇ ਆਪ ਨੂੰ ਨਵਿਆ ਕੇ ਮਨੁੱਖੀ ਨਸਲ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਹ ਲੋਕ ਜੋ ਕਿਸੇ ਬਿਮਾਰੀ ਜਾਂ ਸੱਟ ਲੱਗਣ ਕਾਰਨ ਕਿਸੇs ਅੰਗ-ਪ੍ਰਾਪਤੀ ਦੀ ਉਡੀਕ ਸੂਚੀ ਵਿੱਚ ਸ਼ਾਮਿਲ ਹੋ ਜਾਂਦੇ ਨੇ, ਨੂੰ ਜਰੂਰ ਬਚਾਉਣ ਲਈ ਅਪਣੇ ਆਪ ਨੂੰ ਨਵਿਆਉਣਾ ਚਾਹੀਦਾ ਹੈ। ਮੌਤ ਤਾਂ ਅਟੱਲ ਹੈ, ਪਰ ਬਿਮਾਰੀ ਦਾ ਵੀ ਖਾਸ ਤੌਰ ਤੇ ਪਹਿਲਾਂ ਨਹੀ ਜਾਣਿਆਂ ਜਾ ਸਕਦਾ, ਇਸ ਲਈ ਸਾਨੂੰ ਅੰਗ-ਦਾਨ ਕਰਨ ਦੇ ਵਿਚਾਰ ਦੇ ਧਾਰਣੀ ਹੋਣਾ ਚਾਹੀਦਾ ਹੈ ਤਾਂ ਕਿ ਸਾਨੂੰ ਦੋਬਾਰਾ ਸਹਿਤਮੰਦ ਬਨਾਉਣ ਵਾਲੀ ਟੈਕਨੋਲੋਜੀ ਦੁਆਰਾ ਕਿਸੇ ਨੂੰ ਜਿੰਦਗੀ ਦਾ ਤੋਹਫਾ ਦਿੱਤਾ ਜਾ ਸਕੇ।
ਆਨਟਾਰੀਓ ਵਿੱਚ ਅੰਗ ਅਤੇ ਤੰਤੂਆਂ ਦੀ ਬਹੁਤ ਜਿਆਦਾ ਘਾਟ ਹੈ ਅਤੇ ਅੰਗ ਅਤੇ ਤੰਤੂਆਂ ਦੀ ਲੋੜ ਲਗਾਤਾਰ ਮੁਹਈਆ ਗਿਣਤੀ ਨਾਲੋ ਵੱਧ ਰਹੀ ਹੈ। 1700 ਤੋਂ ਵੱਧ ਆਂਟਾਰੀਓ ਨਿਵਾਸੀ ਜਿੰਦਗੀ ਬਚਾਉ ਅੰਗ ਨਿਰੂਪਣ ਦੀ ਉਡੀਕ ਵਿੱਚ ਹਨ ਅਤੇ ਬਹੁਤ ਸਾਰੇ ਹੋਰ ਤੰਤੂ ਨਿਰੂਪਣ ਦੀ ਉਡੀਕ ਵਿੱਚ ਹਨ। ਜਦੋਂ ਵੀ ਕੋਈ ਅੰਗ ਬਦਲਣ ਲਈ ਮਿਲਦਾ ਹੈ ਤਾਂ ਉਸ ਅੰਗ ਦੇ ਤੰਦਰੁਸਤੀ ਅਤੇ ਦਾਨੀ ਅਤੇ ਪ੍ਰਾਪਤ ਕਰਤਾ ਦੇ ਖੂਨ ਅਤੇ ਤੰਤੂ ਦੀ ਆਪਸ ਵਿੱਚ ਅਨੂਕੂਲਣ ਦੀ ਪੁਸ਼ਟੀ ਕਰਨ ਲਈ ਲੋੜੀਦੇ ਟੈਸਟ ਕੀਤੇ ਜਾਂਦੇ ਨੇ। ਜਿਨਾਂ ਜਿਆਦਾ ਦੋਹਾਂ ਵਿੱਚ ਮੇਲ ਹੋਵਾਗਾ ਉਨਾਂ ਹੀ ਜਿਆਦਾ ਨਿਰੂਪਣ ਵਿੱਚ ਕਾਮਯਾਬੀ ਦੀ ਸੰਭਾਵਨਾਂ ਹੋਵੇਗੀ। ਇੱਕੋ ਹੀ ਭਾਈਚਾਰੇ ਨਾਲ ਸੰਬੰਧ ਰੱਖਦੇ ਲੋਕਾਂ ਵਿੱਚ ਇਸ ਤਰਾਂ ਦੇ ਮੇਲ ਦੀ ਜਿਆਦਾ ਸੰਭਾਵਨਾਂ ਹੁੰਦਾ ਹੈ (ਜਿਵੇਂ ਕਿ ਭਾਰਤੀ ਦੀ ਭਾਰਤੀ ਨਾਲ, ਅਫਰੀਕਨ ਦੀ ਅਫਰੀਕਨ ਨਾਲ)। ਕਈ ਖਾਸ ਖਿਸਮ ਦੇ ਤੰਤੂਆਂ ਵਾਲੇ ਲੋਕ ਸਿਰਫ ਅਪਣੇ ਜਾਤੀ ਸਮੂਹ ਦੇ ਲੋਕਾਂ ਵੱਲੋਂ ਦਾਨ ਕੀਤਾ ਅੰਗ ਹੀ ਲੈ ਸਕਦੇ ਹਨ। ਇਸ ਲਈ ਇਹ ਬਹੁਤ ਜਰੂਰੀ ਹੈ ਕਿ ਸਭ ਜਾਤੀ ਸਮੂਹਾਂ ਦੇ ਲੋਕਾਂ ਵੱਲੋਂ ਅੰਗ-ਦਾਨ ਕੀਤੇ ਜਾਣ।
ਮੈਨੂੰ ਇਸ ਗੱਲ ਤੇ ਬਹੁਤ ਹੈਰਾਨੀ ਹੈ ਕਿ ਹਰ ਤਿੰਨ ਦਿਨਾਂ ਵਿੱਚ ਇੱਕ ਇਨਸਾਨ ਦੀ ਮੌਤ ਅੰਗ ਨਿਰੂਪਣ ਦੀ ਉਡੀਕ ਕਰਦੇ ਹੋ ਜਾਂਦੀ ਹੈ। ਟੋਰਾਂਟੋ ਸਟਾਰ ਦੇ 10 ਨਵੰਬਰ 2010 ਦੇ ਇੱਕ ਲੇਖ ਦੇ ਮੁਤਾਬਿਕ ਅੰਗ-ਦਾਨ ਨਾਮਜ਼ਦਗੀ 4% ਤੱਕ ਡਿੱਗ ਪਈ ਹੈ। ਭਾਵੇਂ ਅੰਗ ਦਾਨ ਦਵਾਈ ਵਾਂਗ ਜਿੰਦਗੀ ਨੂੰ ਸੰਭਾਲਣ, ਦੁੱਖ ਨੂੰ ਘਟਾਉਣ ਅਤੇ ਕਾਰਜ-ਕ੍ਰਮ ਨੂੰ ਠੀਕ ਕਰਨ ਦੇ ਨਿਸ਼ਾਨੇ ਪੂਰਾ ਕਰਦਾ ਹੈ ਪਰ ਫਿਰ ਵੀ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਿੱਚ ਅੰਗ-ਦਾਨ ਕਰਨ ਦੇ ਰੁਝਾਨ ਵਿੱਚ ਜਿਆਦਾ ਫਰਕ ਦਾ ਮਤਲਬ ਹੈ ਕਿ ਇਸ ਨਿਸ਼ਾਨੇ ਦੀ ਪੂਰਤੀ ਵਿੱਚ ਜਿਆਦਾ ਤਰ ਕਮੀ ਰਿਹ ਜਾਂਦੀ ਹੈ।
ਸਿਰਫ ਆਂਟਾਰੀਓ ਵਿੱਚ ਹੀ ਕੁੱਝ ਅੰਗਾ ਦੀ ਉਡੀਕ ਸੂਚੀ ਇਸ ਪ੍ਰਕਾਰ ਹੈ: ਜਿਗਰ: 229 ਦਿਲ: 58 ਗੁਰਦੇ: 1055 ਫੇਫੜੇ: 65 ਪਾਚਕ-ਗ੍ਰੰਥੀ: 23 ਗੁਰਦਾ-ਗ੍ਰੰਥੀ: 25
ਅਮਰ ਕਰਮ ਟੀਮ ਕੁੱਝ ਅਜਿਹੇ ਤੱਥ ਲੱਭਣ ਵਿੱਚ ਕਾਮਯਾਬ ਹੋ ਸਕੇ ਨੇ ਜੋ ਕਿ ਅੰਗਦਾਨ ਕਰਨ ਦੀ ਲੋਕਾਂ ਦੀ ਇੱਛਾ ਘਟਾਉਂਦੇ ਹਨ, ਜਿਵੇਂ ਕਿ:
ਜਾਗਰੂਕਤਾ ਵਿੱਚ ਕਮੀ:- ਲੋਕਾਂ ਵਿੱਚ ਸਮਾਜਿਕ ਸਿਖਿਆ ਦੀ ਲੋੜ ਹੈ ਜੋ ਕਿ ਅਜੋਕੀ ਅੰਗਦਾਨ ਅਤੇ ਅੰਗ ਨਿਰੂਪਣ ਦੀ ਲੋੜ ਉੱਤੇ ਕੇਂਦਰਿਤ ਹੋਵੇ। ਅਸੀਂ ‘ਅਮਰ ਕਰਮ’ ਇਸ ਗੱਲ ਲਈ ਵਚਨਵੱਧ ਹਾਂ ਕਿ ਲੋਕਾ ਵਿੱਚ ਇਸ ਗੱਲ ਦੀ ਪੈਰਵੀ ਕੀਤੀ ਜਾਵੇ ਅਤੇ ਲੋਕਾ ਵਿੱਚ ਇਹ ਸੁਨੇਹਾ ਪੁੰਹਚਾਇਆ ਜਾਵੇ। ਸਾਡਾ ਇਹ ਟੀਚਾ ਹੈ ਕਿ ਅੰਗਦਾਨ ਦੀ ਲੋੜ ਅਤੇ ਗੁੰਝਲਦਾਰ ਕਾਰਜ ਨੂੰ ਦਾਨੀ ਦੀ ਸਭਿਆਚਾਰਕ ਪਰਿਪੇਖ ਵਿੱਚ ਜਾਗ੍ਰਿਤੀ ਪੈਦਾ ਕੀਤੀ ਜਾਵੇ।
ਧਾਰਮਿਕ ਧਾਰਨਾਵਾਂ:- ਸਾਡੀ ਟੀਮ ਨੇ ਇਹ ਗੱਲ ਦੇਖੀ ਹੈ ਕਿ ਸਰੀਰ ਸੰਬੰਧੀ ਵਿਸ਼ਵਾਸ ਉਸਦੇ ਧਾਰਮਿਕ ਰੀਤੀ ਰਿਵਾਜਾਂ ਵਿੱਚੋਂ ਬਣਦੇ ਹਨ ਅਤੇ ਇਸ ਦੀਆਂ ਰਸਮਾਂ, ਲਿਖਤਾਂ, ਅਤੇ ਸਿਖਿਆਵਾਂ ਵੀ ਦਾਨੀ ਦੇ ਅੰਗਦਾਨ ਦਾ ਅਣ-ਇਛੁੱਕ ਹੋਣ ਦਾ ਕਾਰਣ ਬਣਦਾ ਹੈ। ਅੰਗ ਦੇਣਾ ਦੇਹ ਅਤੇ ਰੂਹ ਦੇ ਰੁਹਾਨੀ ਰਿਸ਼ਤੇ ਬਾਰੇ ਧਾਰਮਿਕ ਫਿਕਰਾਂ ਨੂੰ ਜਨਮ ਦਿੰਦਾ ਹੈ: ਜਿਵੇਂ ਕਿ ਅੰਗਦਾਨ ਕਰਨ ਦੇ ਹੁਣ ਵਾਲੀ ਦੇ ਅਗਲੇ ਜਨਮ ਚ ਮਿਲਣ ਵਾਲੀ ਜਿੰਦਗੀ ਤੇ ਅਸਰ, ਅਤੇ ਜਿਸਮ ਦੇ ਰੱਬ ਵੱਲੋਂ ਦਿੱਤੇ ਹੋਣ ਬਾਰੇ ਇਖਲਾਕੀ ਵਿਸ਼ਵਾਸ।
ਧਾਰਮਿਕ ਰੀਤਾਂ ਨਿਭਾਉਣ ਵਿੱਚ ਆਉਣ ਵਾਲਾ ਡਰ:- ਕਈ ਲੋਕਾਂ ਨੂੰ ਇਸ ਗੱਲ ਦਾ ਡਰ ਹੁੰਦਾ ਹੈ ਕਿ ਜੇ ਉਹ ਅੰਗਦਾਨੀ ਬਣ ਗਏ ਤਾਂ ਉਹਨਾਂ ਦੇ ਧਾਰਮਿਕ/ਘਰੇਲੂ ਰੀਤੀ ਰਿਵਾਜ ਨਹੀਂ ਨਿਭਾ ਸਕਣਗੇ। ਜਦ ਕਿ ਹੈਲਥ ਆਂਟਾਰੀਓ ਦੀ ਅੰਗ ਨਿਰੂਪਣ ਸੰਸਥਾ ਟ੍ਰਿਲੀਅਮ ਗਿਫਟ ਆਫ ਲਾਇਫ ਨੇ ਇਸ ਗੱਲ ਨੂੰ ਪਰਖਿਆ ਹੈ ਕਿ ਇਸ ਨਾਲ ਖਾਸ ਤੌਰ ਤੇ ਅੰਤਮ ਰਸਮਾਂ ਜਾਂ ਦਫਨਾਉਣ ਦੇ ਕੰਮ ਤੇ ਕੋਈ ਅਸਰ ਨਹੀ ਹੁੰਦਾ। ਅਤੇ ਅੰਗ ਬਦਲਣ ਦਾ ਕੰਮ ਉਸ ਵੇਲੇ ਹੁੰਦਾ ਹੈ ਜਦੋਂ ਪਰਿਵਾਰਿਕ ਮੈਂਬਰ ਸਲਾਹ ਮਸ਼ਵਰਾ ਕਰਨ ਅਤੇ ਲੋਕਾਂ ਨਾਲ ਰਾਫਤਾ ਕਰਨ ਵਿੱਚ ਵਿਅਸਤ ਹੁੰਦੇ ਹਨ, ਮ੍ਰਿਤਕ ਦੇਹ ਰਸਮਾਂ ਨਿਭਾਉਣ ਲਈ ਪਰਿਵਾਰ ਨੂੰ ਵਾਪਿਸ ਦੇ ਦਿੱਤੀ ਜਾਂਦੀ ਹੈ।
ਮੈਡੀਕਲ ਭਾਈਚਾਰੇ ਦਾ ਸਹਿਯੋਗ: - ਸਿਹਤ-ਸੇਵਾਵਾਂ ਦੇਣ ਵਾਲਿਆਂ ਨੂੰ ਇਸ ਗੱਲ ਨੂੰ ਸਮਝਣਾਂ ਚਾਹੀਦਾ ਹੈ ਕਿ ਉਹਨਾਂ ਦਾ ਵਰਤਾਉ ਘੱਟ ਗਿਣਤੀ ਲੋਕਾਂ ਵਿੱਚ ਅੰਗਦਾਨ ਦੀ ਉੱਚੀ/ਨੀਵੀਂ ਦਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਕਿ ਅੰਗਦਾਨ ਇਛੁੱਕ
ਹੁੰਦਾ ਹੈ, ਸਿਹਤ ਸੇਵਾ ਅਧਿਕਾਰੀ ਨੂੰ ਵੱਖ-ਵੱਖ ਭਾਈਚਾਰਤ ਪਿਛੋਕੜ ਵਾਲੇ ਲੋਕਾਂ ਨਾਲ ਇਸ ਤਰੀਕੇ ਨਾਲ ਮਿਲਣਾ ਚਾਹੀਦਾ ਹੈ ਕਿ ਉਸਨੂੰ ਸੰਭਾਵੀ ਅੰਗਦਾਨੀ ਬਣਾਇਆ ਜਾ ਸਕੇ। ਅਤੇ ਉਹਨੂੰ ਇਹ ਭਰੋਸਾ ਦਿਲਾਇਆ ਜਾਵੇ ਕਿ ਸਭ ਠੀਕ ਠਾਕ ਹੋਵੇਗਾ। ਅਮਰ ਕਰਮ ਟੀਮ ਮੈਡੀਕਲ ਦਫਤਰਾਂ ਦੀ ਇਸ ਸਹਿਯੋਗ ਲਈ ਬਹੁਤ ਧੰਨਵਾਦੀ ਹੋਵੇਗੀ ਜੇ ਉਹ ਸਾਨੂੰ ਉਹਨਾਂ ਦੇ ਦਫਤਰ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਸਾਡੇ ਪੋਸਟਰ ਅਪਣੇ ਰੋਗੀਆਂ ਤੱਕ ਪਹੁੰਚਾ ਸਕਣ।
ਅੰਗਦਾਨ ਸੰਬੰਧੀ ਹੋਰ ਜਾਣਕਾਰੀ
ਅੰਗਦਾਨ ਨੂੰ ਕਿਸੇ ਮ੍ਰਿਤਕ ਵਿਅਕਤੀ ਜਾਂ ਕਿਸੇ ਜਿਉਂਦੇ ਵਿਅਕਤੀ ਦੇ ਸਰੀਰ ਵਿੱਚੋਂ, ਨਿਰੂਪਣ ਦੇ ਮਕਸਦ ਨਾਲ, ਤੰਤੂ ਜਾਂ ਅੰਗ ਲੈਣ ਵਜੋਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ। ਅੰਗਦਾਨ ਦੀ ਪ੍ਰਸਿੱਧੀ ਦਾ ਵੱਖ ਵੱਖ ਦੇਸ਼ਾਂ ਵਿੱਚ ਬਹੁਤ ਜਿਆਦਾ ਫਰਕ ਹੈ।
ਅੰਗ ਜੋ ਕਿ ਬਦਲੇ ਜਾ ਸਕਦੇ ਨੇ:
1. ਦਿਲ – ਉਹਨਾਂ ਲੋਕਾਂ ਲਈ ਜੋ ਕਿਸੇ ਵਿਸ਼ਾਣੂ ਜਾਂ ਬਿਮਾਰੀ ਕਾਰਨ ਦਿਲ ਦੇ ਰੋਗ ਤੋਂ ਗ੍ਰਸਤ ਹਨ, ਦਾਨ ਕੀਤਾ ਦਿਲ ਜਿੰਦਗੀ ਜਾਂ ਮੌਤ ਵਿੱਚ ਫਰਕ ਪਾ ਸਕਦਾ ਹੈ।
2. ਫੇਫੜੇ – ਦਾਨ ਕੀਤੇ ਫੇਫੜੇ ਉਹਨਾਂ ਲੋਕਾਂ ਵਿੱਚ ਪ੍ਰਤੀਰੂਪਤ ਕੀਤੇ ਜਾ ਸਕਦੇ ਹਨ ਜੋ ਕਿ ਸਿਸਟਿਕ ਫਾਈਬਰੋਸਿਸ ਜਹੇ ਫੇਫੜਿਆਂ ਦੇ ਭਿਆਨਕ ਰੋਗਾਂ ਤੋਂ ਪੀੜਤ ਹੋਣ ।
3. ਗੁਰਦੇ - ਹਰੇਕ ਦਾਨੀ ਵੱਲੋਂ ਦਾਨ ਕੀਤੇ ਦੋ ਗੁਰਦੇ, ਦੋ ਵੱਖੋ - ਵੱਖਰੇ ਲੋੜਵੰਦਾਂ ਨੂੰ ਪ੍ਰਤੀਰੂਪਤ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਕਿ ਆਮ ਜਿੰਦਗੀ ਜਿਉਣ ਲਈ ਸਿਰਫ ਇੱਕ ਸਿਹਤਮੰਦ ਗੁਰਦੇ ਦੀ ਲੋੜ ਹੁੰਦੀ ਹੈ ।
4. ਜਿਗਰ – ਜਿਗਰ ਖੂਨ ਨੂੰ ਸਾਫ ਕਰਦਾ ਹੈ ਅਤੇ ਖਾਦੇ ਹੋਏ ਭੋਜਨ ਨੂੰ ਪਚਾਉਂਦਾ ਹੈ। ਜਿਗਰ ਫੇਲ ਹੋਣ ਦੀ ਸੂਰਤ ਵਿੱਚ ਇੱਕੋ-ਇੱਕ ਇਲਾਜ ਜਿਗਰ ਦਾ ਪ੍ਰਤੀਰੂਪਣ ਹੈ ।
5. ਪਾਚਕ-ਗ੍ਰੰਥੀ – ਕਿਸੇ ਡਾਇਬੈਟਿਕਸ ਦੇ ਰੋਗੀ ਨੂੰ ਪਾਚਕ ਗ੍ਰੰਥੀ ਦੇ ਬਦਲਣ ਤੇ ਰੋਜ ਇੰਸੂਲਿਨ ਦਾ ਟੀਕਾ ਲੈਣ ਤੋਂ ਨਿਜਾਤ ਮਿਲ ਸਕਦੀ ਹੈ। ਕੈਨੇਡਾ ਵਿੱਚ ਹੋਈ ਇੱਕ ਮਹੱਤਵਪੂਰਨ ਖੋਜ ਦੇ ਸਦਕਾ ਹੁਣ ਡਾਇਬੈਟਿਕਸ ਦੇ ਇਲਾਜ ਲਈ ਪਾਚਕ ਗ੍ਰੰਥੀ ਦੇ ਕੋਸ਼ਿਕਾ ਹਿੱਸਿਆਂ ਨੂੰ ਬਦਲਣ ਦਾ ਨਵਾਂ ਤਰੀਕਾ ਖੋਜਿਆ ਗਿਆ ਹੈ।
6. ਅੱਖ ਦੇ ਟਿਸ਼ੂ (ਕੌਰਨਿਆਂ) – ਜਦੋਂ ਵੀ ਕਿਸੇ ਖਰਾਬ ਹੋਈ ਅੱਖ ਦੀ ਨਜ਼ਰ ਨੂੰ ਠੀਕ ਕਰਨ ਦੀ ਗੱਲ ਆਉਂਦੀ ਹੈ ਤਾਂ ਕੌਰਨਿਆਂ ਦੇ ਪ੍ਰਤੀਰੂਪਣ ਦੀ ਸਫਲਤਾ 90 – 95% ਹੁੰਦੀ ਹੈ ਅਤੇ ਇਹ ਸਭ ਤੋਂ ਵੱਧ ਕੀਤਾ ਜਾਣ ਵਾਲਾ ਪ੍ਰਤੀਰੂਪਣ ਹੈ।
7. ਹੱਡੀ – ਕਿਸੇ ਇਨਫੈਕਸ਼ਨ ਜਾਂ ਟਿਊਮਰ ਕਾਰਨ ਨਸ਼ਟ ਹੋਈ ਹੱਡੀ ਨੂੰ ਤੰਦਰੁਸਤ ਦਾਨ ਕੀਤੀ ਹੱਡੀ ਨਾਲ ਬਦਲਿਆ ਜਾ ਸਕਦਾ ਹੈ ਅਤੇ ਅੰਗ ਨੂੰ ਕਟਣ ਤੋਂ ਬਚਾਇਆ ਜਾ ਸਕਦਾ ਹੈ।
8. ਚਮੜੀ – ਦਾਨ ਕੀਤੀ ਚਮੜੀ ਨੂੰ ਬੁਰੀ ਤਰਾਂ ਸੜੇ ਵਿਅਕਤੀ ਤੇ ਪੱਟੀ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਕਿ ਜ਼ਖ਼ਮ ਛੇਤੀ ਭਰਨ ।
9. ਦਿਲ ਦੇ ਵਾਲਵ – ਦਾਨ ਕੀਤੇ ਦਿਲ ਦੇ ਵਾਲਵ ਅਕਸਰ ਉਹਨਾਂ ਨਵ-ਜਨਮੇਂ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਜਨਮ ਤੋਂ ਹੀ ਦਿਲ ਦੇ ਵਾਲਵ ਖਰਾਬ ਹੋਣ।
10. ਅੰਤੜੀ – ਦਾਨ ਕੀਤੀ ਅੰਤੜੀ ਨਵ-ਜਨਮੇਂ ਬੱਚੇ ਦੇ ਜਨਮ ਤੋਂ ਹੋਈ ਖਰਾਬੀ ਨੂੰ ਦੂਰ ਕਰਨ ਲਈ ਬਦਲੀ ਜਾਂਦੀ ਹੈ। ਇਸ ਤਰਾਂ ਜਿੰਦਗੀ ਬਚਦੀ ਹੈ ਤੇ ਜਿੰਦਗੀ ਦਾ ਮਿਆਰ ਉੱਚਾ ਹੁੰਦਾ ਹੈ।
11. ਟੈਂਡੰਸ ਅਤੇ ਲਿਗਾਮੈਂਟਸ – ਦਾਨ ਕੀਤੇ ਟੈਂਡੰਸ ਅਤੇ ਲਿਗਾਮੈਂਟਸ ਓਰਥੋਪੈਡਿਕ ਅਤੇ ਪਲਾਸਟਿਕ ਸਰਜਰੀ ਦੌਰਾਨ ਜਾਂ ਬਿਮਾਰੀ ਕਾਰਨ ਖਰਾਬ ਹੋਏ ਟੈਂਡੰਸ ਅਤੇ ਲਿਗਾਮੈਂਟਸ ਨੂੰ ਬਦਲਣ ਲਈ ਵਰਤੇ ਜਾਂਦੇ ਹਨ।
12. ਸ਼ਿਰਾਵਾਂ – ਦਾਨ ਕੀਤੀਆਂ ਸ਼ਿਰਾਵਾਂ ਬਿਮਾਰੀ ਕਾਰਨ ਖਰਾਬ ਹੋਈਆਂ ਸ਼ਿਰਾਵਾਂ ਨੂੰ ਬਦਲਣ ਜਾਂ ਮੁਰੰਮਤ ਕਰਨ ਵਿੱਚ ਵਰਤੀਆਂ ਜਾਂਦੀਆਂ ਹਨ । ਇਹਨਾਂ ਵਰਤੋਂ ਦਿਲ ਦੀ ਬਾਈ-ਪਾਸ ਸਰਜਰੀ ਵਿੱਚ ਵੀ ਹੁੰਦੀ ਹੈ।
ਕੌਣ ਅੰਗਦਾਨ ਕਰ ਸਕਦਾ ਹੈ?
ਕੋਈ ਵੀ ਅੰਦਾਨ ਕਰ ਸਕਦਾ ਹੈ ਚਾਹੇ ਉਸਦੀ ਕੋਈ ਵੀ ਉਮਰ, ਮੈਡੀਕਲ ਹਾਲਤ ਜਾਂ ਕਾਮੁਕ ਅਧਾਰ ਹੋਵੇ। ਟ੍ਰਿਲੀਅਮ ਗਿਫਟ ਆਫ ਲਾਇਫ ਸੰਸਥਾ ਅਨੁਸਾਰ ਸੱਭ ਤੋਂ ਵੱਧ ਉਮਰ ਵਾਲਾ ਕੈਨੇਡਾ ਵਾਸੀ ਅੰਗਦਾਨੀ 90 ਸਾਲਾਂ ਦੀ ਉਮਰ ਦਾ ਸੀ, ਅਤੇ ਸੱਭ ਤੋ ਵੱਧ ਉਮਰ ਵਾਲਾ ਤੰਤੂ ਦਾਨੀ 102 ਸਾਲਾਂ ਦਾ ਸੀ। ਜਦੋਂ ਤੁਸੀ ਅਪਣਾ ਦਾਨੀ ਫਾਰਮ ਭਰਦੇ ਹੋ ਤਾਂ ਤੁਸੀ ਇਹ ਗੱਲ ਦੱਸ ਸਕਦੇ ਹੋ ਕਿ ਤੁਸੀ ਅਪਣੇ ਸਰੀਰ ਦੇ ਸਾਰੇ ਅੰਗ ਅਤੇ ਟਿਸ਼ੂ ਦਾਨ ਕਰਨਾਂ ਚਹੁੰਦੇ ਹੋ ਜਾਂ ਸਿਰਫ ਕੁੱਝ ਖਾਸ ਅੰਗ ਅਤੇ ਟਿਸ਼ੂ। ਕੋਈ ਵੀ ਆਂਟਾਰੀਓ ਨਿਵਾਸੀ ਜੋ ਕਿ ਘੱਟੋ-ਘੱਟ 16 ਸਾਲਾਂ ਦਾ ਹੋਵੇ ਅੰਗਦਾਨੀ ਬਣਨ ਲਈ ਅਪਣੀ ਇੱਛਾ ਨਾਮਜ਼ਦ ਕਰਵਾ ਸਕਦਾ ਹੈ। ਇਸੇ ਤਰਾਂ ਹੀ ਹਰੇਕ ਖੇਤਰ ਦੇ ਸਿਹਤ ਵਿਭਾਗ ਦੇ ਇਸ ਖੇਤਰ ਵਿੱਚ ਅਪਣੇ ਦਿਸ਼ਾ – ਨਿਰਦੇਸ਼ ਹਨ।ਅਖੀਰ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰਾਂ ਅੱਜ ਇਸ ਗੱਲ ਦੀ ਲੋੜ ਹੈ ਕਿ ਅੱਜ ਫੈਸਲਾ ਕੀਤਾ ਜਾਵੇ, ਪ੍ਰਣ ਕੀਤਾ ਜਾਵੇ, ਕਿਸੇ ਨੂੰ ਸਾਹ ਲੈਣ ਲਈ ਫੇਫੜੇ ਦੇਣ ਲਈ, ਕਿਸੇ ਨੂੰ ਦੇਖਣ ਲਈ ਅੱਖਾਂ ਦੇਣ ਲਈ, ਕਿਸੇ ਨੂੰ ਪਿਆਰ ਕਰਨ ਲਈ ਦਿਲ ਦੇਣ ਲਈ, ਇਹ ਸਾਡੀ ਇਖਲਾਕੀ ਜਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਇਸ ਉਚੇਰੇ ਕਾਰਜ ਦਾ ਹਿਸਾ ਬਣੀਏ ਅਤੇ ਇਨਸਾਨੀਅਤ ਨੂੰ ਇੱਕ ਵਿਰਾਸਤ ਦੇ ਸਕੀਏ। - ਲਵੀਨ ਕੌਰ ਗਿੱਲ
To read more from this blog please visit www.sonchirri.com