The Songs we Sing -Loveen Gill

(Scroll up for Punjabi Translation)


Dear Punjabi singers, lyricists, videographers and all involved,

 

I have a problem. Perhaps you could help me find a solution.

 

I have a 5-year-old son and I wish for him to be attached to music. As Punjabi parents, our default

choice of language becomes the same. 

 

Going back to selecting music for my son- I turn the tv on- I hear this guy who clearly threatens a girl of suicide if she turned him away. I change the channel, one of the singers points a gun towards the camera and boasts about him being a gangster.  I immediately move on to the next one, this gentleman talks about how alcohol, weapons and friends are his prime priority in life before anything else. I exercise the remote once more and finally come across a song that is free of all the mentioned clutter except that the guy sings the lyrics of a female yearning for her lover to come home to her while he is away having fun with his friends. When he comes home, drunk, she takes his boots off and settles him to bed.  

 

They say music is a window to peak into a culture. As Canadian parents we attempt to carve that window for our offspring. Although, we have multiple challenges in bridging the gaps because children are constantly juggling with a cultural conflict- living different lives at home and outside. So, every now and then, I turn on the Punjabi music as an effort to connect my son to our native music. The music, most of which begins or ends with a gunshot. From experience and based on research we know that the upbeat music can get us to dance while we tune in to soulful music to feel a bit more relaxed. We all have felt how music impacts our temperaments. You my friends, are not helping.

 

This letter is only to those who have relevance to my descriptions, while I'm grateful to the ones who don't fit the specified genre and are keeping the torch of hope alive for us.

 

Recently, I was heartbroken to see one of the brilliant artists post a picture of his upcoming song with a pistol in his hand portraying I am not sure exactly what. I couldn't help questioning what on earth made him think his already best work will get any better by holding the gun. Why did he have to join that league?

 

My Lyricist friends, why and most importantly how do you write those lyrics? What inspires you? Are you sitting in a war zone to be depicting the same in your work? 

Some of you have families of your own while others will have in future. The picture that you are painting, are these the kind of nephews, nieces, sons, daughters do you wish to raise? Do you imagine your next generations to be of gangsters? And your daughters living in a flashback of a patriarchal society where she lives under his mercy all her life?

You have millions of followers watching you live lives! You are teaching them how to write songs, how to sing them and how to act them out.

We, as parents are watching. Suffering. We may raise our children with or without music, but you are reflecting on how your next generation will write, sing and act. Unless you offer me a solution. 


ਪਿਆਰੇ ਲਿਖਣ ਵਾਲਿਉ, ਗਾਉਣ ਵਾਲਿਓ ਤੇ ਵਿਡਿਓ ਵਾਲਿਓ,

 

ਮੇਰੀ ਇਕ ਮੁਸ਼ਕਿਲ ਹੈ ਜਿਸ ਵਿਚ ਤੁਸੀਂ ਕੋਈ ਮੱਦਦ ਕਰ ਸਕਦੇ ਹੋ। ਸਾਡਾ 5 ਸਾਲ ਦਾ ਬੇਟਾ ਹੈ ਜਿਸਨੂੰ ਅਸੀਂ ਸੰਗੀਤ ਨਾਲ ਜੋੜਨਾ ਚਾਹੁੰਦੇ ਹਾਂ। ਪੰਜਾਬੀ ਹੋਣ ਕਰਕੇ ਸਾਡੀ ਪਹਿਲੀ ਚੋਣ ਪੰਜਾਬੀ ਹੀ ਹੋ ਜਾਂਦੀ ਹੈ। ਦੂਸਰੀ ਗੱਲ ਇਹ ਹੈ ਕਿ ਪੰਜਾਬ ਤੋ ਬਾਹਰ ਰਹਿੰਦਿਆਂ ਸਾਨੂੰ ਲੱਗਦਾ ਹੈ ਕਿ ਸੰਗੀਤ ਨਾਲ ਜੁੜਨਾ ਹੀ ਸਾਡੇ ਬੱਚਿਆਂ ਦੀ ਭਾਸ਼ਾ ਨਾਲ ਜੁੜਨ ਵੱਲ ਲੈ ਕੇ ਜਾ ਸਕਦਾ ਹੈ ਕਿਉਂਕਿ ਇੱਥੇ ਪੰਜਾਬ ਵਰਗੀਆਂ ਸੋਸ਼ਲ ਰੌਣਕਾਂ ਤਾਂ ਹੁੰਦੀਆਂ ਨਹੀਂ। ਵੈਸੇ ਭਾਸ਼ਾ ਨਾਲ ਜੁੜਨ ਵੱਲ ਸਾਡੀ ਕਾਫੀ ਤਵੱਜੋ ਹੁੰਦੀ ਹੈ।

ਸੋ, ਹੁਣ ਪੰਜਾਬੀ ਸੰਗੀਤ ਦੀ ਗੱਲ ਕਰੀਏ ਤਾਂ ਕੁਝ ਇਸ ਤਰਾਂ ਹੁੰਦਾ ਹੈ। ਮੈਂ ਟੀਵੀ ਔਨ ਕਰਦੀ ਹਾਂ, ਇਕ ਸਿੰਗਰ ਗਾਣਾ ਗਾ ਕੇ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਜੇ ਉਸਨੇ ਹਾਂ ਨਹੀਂ ਕੀਤੀ ਤਾਂ ਉਹ ਉਸਦੇ ਸਾਹਮਣੇ ਖੁਦਕੁਸ਼ੀ ਕਰ ਜਾਏਗਾ। ਮੈਂ ਹੜਬੜਾ ਕੇ ਚੈਨਲ ਬਦਲਦੀ ਹਾਂ। ਇਕ ਕਲਾਕਾਰ ਸਿੱਧਾ ਹੀ ਕੈਮਰੇ ਵੱਲ ਬੰਦੂਕ ਤਾਣਕੇ ਆਪਣੇ ਗੈਂਗਸਟਰ ਹੋਣ ਦਾ ਦਾਵਾ ਬਹੁਤ ਮਾਣ ਨਾਲ ਕਰਦਾ ਹੈ। ਇਸ ਤੋਂ ਪਹਿਲਾਂ ਕਿ ਆਜ਼ਾਦ ਦੀ ਨਜ਼ਰ ਪਏ, ਮੈਂ ਅਗਲੇ ਚੈਨਲ ਵੱਲ ਮੁੜਦੀ ਹਾਂ ਜਿੱਥੇ ਇਕ ਸਿੰਗਰ ਗਾ ਕੇ ਦੱਸ ਰਿਹਾ ਹੁੰਦਾ ਹੈ ਕਿ ਉਸਦੇ ਗੁੰਡੇ ਦੋਸਤ, ਨਸ਼ਾ ਅਤੇ ਹਥਿਆਰ ਉਸਦੀ ਪਹਿਲੀ ਜ਼ਰੂਰਤ ਨੇ। ਮੈਂ ਫਿਰ ਰਿਮੋਟ ਤੇ ਹੱਥ ਮਾਰਦੀ ਹਾਂ ਅਤੇ ਇਸ ਵਾਰ ਸ਼ੁਕਰ ਕਰਦੀ ਹਾਂ ਕਿ ਉਪਰੋਕਤ ਦੱਸੀਆਂ ਚੀਜ਼ਾਂ ਗਾਣੇ ਵਿੱਚ ਨਹੀਂ ਹਨ ਪਰ ਇਕ ਲੜਕੀ ਵਾਲੇ ਬੋਲ, ਮੇਲ ਸਿੰਗਰ ਵਲੋਂ ਗਾਏ ਜਾ ਰਹੇ ਹਨ ਅਤੇ ਇਕ ਲੜਕੀ ਤੇ ਫਿਲਮਾਏ ਜਾ ਰਹੇ ਹਨ ਜੋ ਕਿ ਆਪਣੇ ਪ੍ਰੇਮੀ/ਪਤੀ ਦੀ ਘਰ ਬੈਠੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਹੈ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਅਤੇ ਹੋਰ ਮੌਜ ਮਸਤੀ ਵਿਚ ਮਸਰੂਫ ਵਿਖਾਇਆ ਜਾਂਦਾ ਹੈ। ਜਦੋਂ ਘਰ ਆਉਂਦਾ ਹੈ ਤਾਂ ਲੜਕੀ ਉਸਦੇ ਬੂਟ ਉਤਾਰਕੇ ਉਸਨੁੰ ਬਿਸਤਰ ਤੇ ਠੀਕ ਤਰਾਂ ਸੌਣ ਵਿਚ ਮੱਦਦ ਕਰਦੀ ਹੈ।

 

ਕਿਹਾ ਜਾਂਦਾ ਹੈ ਕਿ ਸੰਗੀਤ ਕਿਸੇ ਵੀ ਕਲਚਰ ਦੇ ਨਜ਼ਦੀਕ ਜਾਣ ਦੀ ਵੱਲ ਪਹਿਲਾ ਕਦਮ ਹੁੰਦਾ ਹੈ। ਸਾਨੂੰ ਕੇਨੇਡੀਅਨ ਪੇਰੇਂਟਸ ਲਈ ਇਹ ਇਕ ਹੋਰ ਵੱਡੀ ਚੁਨੌਤੀ ਹੁੰਦੀ ਹੈ ਕਿਉਂਕਿ ਬੱਚੇ ਘਰ ਅਤੇ ਬਾਹਰ ਦੋ ਅਲੱਗ ਅਲੱਗ ਕਲਚਰਜ਼ ਵਿਚ ਜਿੰਦਗੀ ਜਿਉਂਦੇ ਨੇ। ਕਹਿੰਦੇ ਨੇ ਸੰਗੀਤ ਤੁਹਾਡੀ ਮਾਨਸਿਕ ਸਥਿਤੀ ਤੇ ਵੀ ਅਸਰ ਪਾਉਂਦਾ ਹੈ। ਜਿਵੇਂ ਕਿ ਸ਼ਾਂਤ ਜਿਹਾ ਮਿਊਜ਼ਿਕ ਸਾਨੂੰ ਰੀਲੈਕਸ ਕਰਵਾਉਂਦਾ ਹੈ ਅਤੇ ਅੱਪਬੀਟ ਨਾਲ ਅਸੀਂ ਨੱਚਣ ਲੱਗਦੇ ਹਾਂ। ਤੁਸੀਂ ਜੋ ਸੰਗੀਤ ਸਾਡੇ ਤੱਕ ਭੇਜਦੇ ਹੋ ਉਹ ਤਾਂ ਬਹੁਤੀ ਵਾਰ ਸ਼ੁਰੂ ਤੇ ਖਤਮ ਵੀ ਗੰਨ ਫਾਇਰ ਤੋਂ ਹੁੰਦਾ ਹੈ। ਤੁਸੀਂ ਕਿਸ ਤਰਾਂ ਮੱਦਦ ਕਰ ਰਹੇ ਹੋ ਸਾਡੀ?

 

ਅੱਛਾ ਤੁਹਾਡੇ ਵਿਚੋਂ ਜਿਹੜੇ ਇਸ ਸੂਚੀ ਵਿਚ ਫਿਟ ਨਹੀਂ ਬੈਠਦੇ ਉਨਾਂ ਲਈ ਇਹ ਲੈਟਰ ਨਹੀਂ ਹੈ ਅਤੇ ਉਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਨਾਂ ਕਰਕੇ ਉਮੀਦ ਜ਼ਿੰਦਾ ਹੈ। ਸਾਡਾ ਪੰਜਾਬੀ ਸੰਗੀਤ ਨਾਲ ਪਿਆਰ ਬਣਿਆ ਰਹਿੰਦਾ ਹੈ। ਪਰ ਬੱਚਿਆਂ ਦਾ ਕੀ ਕਰੀਏ?

ਹਾਲ ਹੀ ਵਿਚ ਇਕ ਬਹੁਤ ਹੀ ਬੇਹਤਰੀਨ ਕਲਾਕਾਰ ਦਾ ਪੋਸਟਰ ਵੇਖਿਆ ਜਿਸਨੇ ਹੱਥ ਵਿਚ ਗੰਨ ਫੜੀ ਹੋਈ ਸੀ। ਦਿਲ ਬੜਾ ਪਰੇਸ਼ਾਨ ਹੋਇਆ ਕਿ ਇਸਨੂੰ ਗੰਨ ਦਾ ਸਹਾਰਾ ਲੈਣ ਦੀ ਜ਼ਰੂਰਤ ਕਿਉਂ ਪੈ ਗਈ!

ਯਾਰ ਲਿਖਣ ਵਾਲਿਓ, ਤੁਹਾਨੂੰ ਇਹ ਗਾਣੇ ਲਿਖਣ ਦੀ ਪ੍ਰੇਰਣਾ ਕਿੱਥੋਂ ਮਿਲਦੀ ਹੈ? ਕਿੱਥੇ ਬੰਦੂਕਾਂ ਦੀਆਂ ਛਾਵਾਂ ਵਿਚ ਰਹਿ ਰਹੇ ਹੋ?

ਤੁਹਾਨੂੰ ਮਿਲੀਅਨ ਨੌਜਵਾਨ ਫੌਲੋ ਕਰਦੇ ਨੇ, ਤੁਹਾਡੀ ਜ਼ਿੰਦਗੀ ਦੀ ਰੀਸ ਕਰਦੇ ਨੇ। ਜੋ ਤੁਸੀਂ ਸਕਰੀਨ ਤੇ ਕਰਦੇ ਹੋ ਉਹ ਅਸਲ ਜ਼ਿੰਦਗੀ ਵਿਚ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ ਉਨਾਂ ਨੂੰ ਸੰਗੀਤ ਲਿਖਣਾ, ਗਾਉਣਾ ਅਤੇ ਫਿਲਮਾਉਣਾ ਸਿਖਾ ਰਹੇ ਹੋ। ਅੱਛਾ ਤੁਹਾਡੇ ਵਿਚੋਂ ਬਹੁਤਿਆਂ ਦੇ ਆਪਣੇ ਵੀ ਪਰਿਵਾਰ ਨੇ, ਬਹੁਤਿਆਂ ਦੇ ਹੋ ਜਾਣਗੇ। ਕੀ ਤੁਸੀਂ ਆਪਣੇ ਪੁੱਤਰਾਂ ਨੂੰ ਭਵਿੱਖ ਵਿਚ ਗੈਂਗਸਟਰ ਵੇਖਣਾ ਚਾਹੁੰਦੇ ਹੋ? ਕੀ ਤੁਸੀਂ ਆਪਣੇ ਭਾਣਜੇ ਭਤੀਜਿਆਂ ਨੂੰ ਇਸ ਤਰਾਂ ਦੇ ਵੇਖਣਾ ਚਾਹੁੰਦੇ ਹੋ?ਕੀ ਤੁਸੀਂ ਆਪਣੀਆਂ ਧੀਆਂ ਨੂੰ ਮੁੜ 100 ਸਾਲ ਪਿੱਛੇ ਲੈ ਕੇ ਜਾਣਾ ਚਾਹੁੰਦੇ ਹੋ ਕਿ ਉਹ ਕਿਸੇ ਦੀ ਪਿੱਤਰ ਸੱਤਾ ਦੀ ਗੁਲਾਮੀ ਵਿਚ ਜ਼ਿੰਦਗੀ ਜੀਣ? ਸਾਡੇ ਬੱਚਿਆਂ ਦੇ ਹਿੱਸੇ ਕੋਈ ਮਿਊਜ਼ਿਕ ਆਵੇ ਜਾਂ ਨਾ ਆਵੇ, ਤੁਸੀਂ ਆਪਣੀ ਅਗਲੀ ਪੀੜੀ ਦੀ ਤਸਵੀਰ ਜ਼ਰੂਰ ਤਿਆਰ ਕਰ ਰਹੇ ਹੋ। 



Comments