Scroll for Punjabi Translation
Meet a good friend, my mother-in-law. She's a retired educator. Down to earth woman. An observer.
Internally empowered more than out showing it. Keeps it low profiled.
By the way, they have been teaching us wrong. We all know it but generally don't admit it. People around us have always told us that your mother-in-law comes before your own mom and that she is your mother. It is a deeper conspiracy to cut you from your root so that you don't look back. Anyway, this is not the topic today.
Often, my friends ask me how I am with my mother in law. Good, I respond. And I know why I can confidently say that because she and I have been honest to each other. I have never expected her to be my mother before my mom, but a good friend. I know my limits very well about when and what to expect/express and she knows hers.
I feel that the word mother-in-law or SASS in our culture has been so stigmatized and is another 'taboo relationship' that we perhaps need an open dialogue about. They have taught us wrong all along the way when they said your mother-in-law is your mother and you are her daughter. Some go to an extent to say that she should be of more importance than the mom who has birthed you. The rule is only for women while men in my culture are free to follow their biological instincts particularly in this context.
So, friends, they have taught us wrong expectations to begin with. And that's what invites the conflict because both sides struggle for the rest of their lives hoping to be in a relationship of mother and daughter, which is unfeasible. And the path leads to the making of Sass to a taboo.
Mine is a good friend, on the path to becoming a best friend may be. She is my best half's mom and grand-mom to my son, why should I complicate it with making her my mom? And then expect the phenomena to be perfect.
One person can't give you a perfect balance of mommying it for her Own Children, You, while also grand-mommying Your Children. The most important aspect to developing friendship is to define our boundaries and expectations. Stop expecting her to be your mom, it makes it hard for both sides. Try for friendship. An honest one. Simplify it for her and for yourself. Super women do exist, but in this case start it at friendship!
ਸੱਸ- ਇਸ ਰਿਸ਼ਤੇ ਦੇ ਟੈਬੂ ਹੋਣ ਦਾ ਕਾਰਨ
ਇਨਾਂ ਨੂੰ ਮਿਲੋ, ਇਹ ਨੇ ਮੇਰੇ ਸੱਸ। ਰਿਟਾਇਰਡ ਸਿੱਖਿਅਕ ਨੇ। ਬਹੁਤ ਨੇਕ, ਸਹਿਜ, ਸਾਦੇ, ਨਿਰੀਖਕ, ਅੰਦਰੋਂ ਇਮਪੌਵਰਡ, ਪਰ ਵਿਖਾਵਾ ਜ਼ਰਾ ਵੀ ਨਹੀਂ।
ਐਨੀਵੇ, ਮੈਨੂੰ ਇਹ ਲੱਗਦਾ ਹੈ ਕਿ ਇਸ ਰਿਸ਼ਤੇ ਬਾਰੇ ਸਾਨੂੰ ਸਭ ਨੂੰ ਗਲਤ ਸਿੱਖਿਆ ਦਿੱਤੀ ਜਾਂਦੀ ਰਹੀ ਹੈ, ਸਾਡੀਆਂ ਮਾਵਾਂ ਨੂੰ ਵੀ ਤੇ ਉਨਾਂ ਦੀਆਂ ਮਾਵਾਂ ਨੂੰ। ਉਹ ਇਹ ਕਿ ਹੁਣ ਸੱਸ ਤੇਰੀ ਮਾਂ ਹੈ, ਅਤੇ ਮਾਂ ਤੋਂ ਵੀ ਪਹਿਲਾਂ ਮਾਂ ਹੈ। ਮੇਰੇ ਖਿਆਲ ਵਿਚ ਇਹ ਪੇਟਰਿਅਰਾਕੀ ਦੀ ਇਕ ਸਾਜ਼ਿਸ਼ ਰਹੀ ਹੈ ਕਿ ਤੁਸੀਂ ਆਪਣੀ ਜੜ ਤੋਂ ਟੁੱਟ ਜਾਉ ਅਤੇ ਸਾਰੀ ਜ਼ਿੰਦਗੀ ਕਨਫਿਊਜ਼ਡ ਰਹੋ। ਚਲੋ, ਅੱਜ ਇਹ ਵਿਸ਼ਾ ਨਹੀਂ ਹੈ।
ਬਹੁਤ ਸਾਰੇ ਦੋਸਤ ਇਹ ਗੱਲ ਜ਼ਰਾ ਮੁਸ਼ਕੜੀਆਂ ਜਿਹੀਆਂ ਵਿਚ ਪੁੱਛਦੇ ਹੁੰਦੇ ਨੇ ਕਿ ਮੇਰਾ ਰਿਸ਼ਤਾ ਕਿਦਾਂ ਦਾ ਹੈ ਮੇਰੀ ਸੱਸ ਨਾਲ। ਮੈਂ ਕਹਿੰਦੀ ਹਾਂ ਬਹੁਤ ਵਧੀਆ। ਇਨਾਂ ਠੋਸ ਤਰੀਕੇ ਨਾਲ ਇਹ ਕਹਿਣ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਮੈਂ ਉਨਾਂ ਨੂੰ ਆਪਣੀ ਮਾਂ ਤੋਂ ਅੱਗੇ ਰੱਖਣ ਦੀ ਦੌੜ ਵਿਚ ਨਹੀਂ ਹਾਂ। ਉਹ ਮੇਰੇ ਦੋਸਤ ਨੇ, ਇਕ ਈਮਾਨਦਾਰ ਦੋਸਤ। ਤੇ ਅਜਿਹਾ ਇਕ ਦਿਨ ਵਿਚ ਨਹੀਂ ਹੋਇਆ, ਜਾਨਣ ਤੇ ਸਮਝਣ ਵਿਚ ਬਹੁਤ ਸਮਾਂ ਲੱਗਿਆ ਹੈ। ਉਨਾਂ ਦੇ ਵਡੱਪਣ ਦਾ ਬਹੁਤ ਵੱਡਾ ਹੱਥ ਹੈ ਇਸ ਵਿਚ, ਉਨਾਂ ਦਾ ਸਬਰ ਤੇ ਠੰਡਕ। ਮੈਂ ਇਹ ਆਸ ਨਹੀਂ ਰੱਖਦੀ ਕਿ ਉਹ ਮੈਂਨੁੰ ਆਪਣੀ ਬੱਚਿਆਂ ਤੋਂ ਅੱਗੇ ਰੱਖਣ ਪਰ ਉਨਾਂ ਨੇ ਉਮਰ ਦੇ ਲਿਹਾਜ਼ ਨਾਲ ਵੱਡਾਪਨ ਹਮੇਸ਼ਾ ਨਿਭਾਇਆ ਹੈ।
ਮੈਂਨੁੰ ਲੱਗਦਾ ਹੈ ਕਿ ‘ਸੱਸ’ ਸ਼ਬਦ ਸਾਡੇ ਕਲਚਰ ਦਾ ਇਕ ਘ੍ਰਿਣਿਤ ਜਿਹਾ ਸ਼ਬਦ ਹੈ। ਖਾਸ ਕਰਕੇ ਕੁੜੀ ਦੀ ਸੱਸ। ਸਟਿਗਮੈਟਾਈਜ਼ਡ ਸ਼ਬਦ। ਇੱਥੋਂ ਤੱਕ ਕਿ ਮੇਰੀਆਂ ਕੁਝ ਕੇਨੇਡਾ ਦੀਆਂ ਜੰਮਪਲ ਦੋਸਤਾਂ ਨੂੰ ਵੀ ਇਹੀ ਕੁਝ ਸਿਖਾਇਆ ਜਾਂਦਾ ਹੈ। ਪਰ ਇਸ ਰਿਸ਼ਤੇ ਬਾਰੇ ਖੁੱਲ ਕੇ ਗੱਲ ਕਰੀਏ ਤਾਂ ਸ਼ਾਇਦ ਕਈ ਪਰਤਾਂ ਖੁੱਲਦੀਆਂ ਹਨ।
ਉਹ ਸਾਨੂੰ ਗਲਤ ਸਿਖਾਉਂਦੇ ਆਏ ਨੇ ਕਿ ਸੱਸਾਂ ਮਾਵਾਂ ਹੁੰਦੀਆਂ ਹਨ। ਕਈ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਜਨਮ ਦੇਣ ਵਾਲੀ ਮਾਂ ਤੋਂ ਵੀ ਪਹਿਲਾਂ ਸੱਸ ਹੁੰਦੀ ਹੈ। ਹਾਲਾਂਕਿ ਇਹ ਨਿਯਮ ਲੜਕਿਆਂ ਤੇ ਲਾਗੂ ਨਹੀਂ ਹੁੰਦਾ ਅਤੇ ਉਹ ਪੂਰੀ ਖੁੱਲ ਨਾਲ ਆਪਣੀ ਕੁਦਰਤੀ ਖਿੱਚ ਮੁਤਾਬਿਕ ਚੋਣ ਕਰ ਸਕਦੇ ਹਨ। ਉਨਾਂ ਨੁੰ ਵਿਆਹ ਸਮੇਂ ਇਹ ਗੱਲ ਖਾਸ ਕਰਕੇ ਕੋਈ ਨਿਯਮ ਨਹੀਂ ‘ਦੱਸਿਆ’ ਜਾਂਦਾ। ਇਧਰ ਕੁੜੀ ਤੇ ਸੱਸ ਦੋਵੇਂ ਸਾਰੀ ਜ਼ਿੰਦਗੀ ਮਾਂ ਤੇ ਬੇਟੀ ਵਾਲਾ ਰਿਸ਼ਤਾ ਬਣਾਉਣ ਦੀ ਖਿੱਚੋਤਾਣ ਵਿਚ ਵਿਚ ਲੱਗੀਆਂ ਰਹਿੰਦੀਆਂ ਹਨ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਐਂਵੇਂ ਹੀ ਉਲਝਾ ਦਿੱਤਾ ਹੈ ਇਸ ਰਿਸ਼ਤੇ ਨੂੰ। ਕੀ ਸੱਸ ਜਾਂ ਨੂੰਹ ਐਨੇ ਹੀ ਬੁਰੇ ਸ਼ਬਦ ਨੇ ਕਿ ਇਨਾਂ ਨੂੰ ਮਾਂ-ਬੇਟੀ ਦੇ ਚੱਕਰਾਂ ਵਿਚ ਪਾਏ ਬਿਨਾਂ ਇਹ ਪੂਰੇ ਨਹੀਂ ਹੁੰਦੇ ਜਾਂ ਇਨਾਂ ਵਿਚ ਸਾਰਥਕਤਾ ਘੱਟ ਰਹਿੰਦੀ ਹੈ। ਆਖਿਰ ਸੱਸ-ਨੂੰਹ ਵੀ ਰਹਿ ਲਉ, ਕਿਸੇ ਵੀ ਰਿਸ਼ਤੇ ਵਾਂਗ ਆਖਿਰ ਗੱਲ ਤਾਂ ਆਪਣੇ ਦਾਇਰੇ ਵਿਚ ਰਹਿਣ ਦੀ ਹੁੰਦੀ ਹੈ ਨਾ।
ਹਾਲੇ ਮੈਂ ਸੱਸ ਤਾਂ ਬਣੀ ਨਹੀਂ ਪਰ ਜਦੋਂ ਬਣਾਂਗੀ ਉਦੋਂ ਤੁਹਾਨੂੰ ਸੱਸ ਵਾਲਾ ਪੱਖ ਜ਼ਰੂਰ ਦੱਸਾਂਗੀ, ਫਿਲਹਾਲ ਨੂੰਹ ਵਾਲਾ ਦੱਸ ਸਕਦੀ ਹਾਂ। ਅੱਛਾ, ਭਾਈ ਪਹਿਲਾਂ ਤਾਂ ਉਹ ਆਪਣੇ ਬੱਚਿਆਂ ਦੀ ਮਾਂ ਹੈ, ਫਿਰ ਮੇਰੀ ਮਾਂ ਬਣੇ, ਮੇਰੇ ਬੱਚੇ ਦੀ ਗਰਾਂਡ ਮਾਂ ਵੀ ਬਣੇ- ਕਿਦਾਂ ਰਹੇਗਾ ਸੰਤੁਲਨ। ਇਸ ਰਿਸ਼ਤੇ ਵਿਚ ਚਾਹੀਦੀ ਹੈ ਈਮਾਨਦਾਰੀ, ਤੇ ਬਹੁਤ ਸਾਰਾ ਸੰਵਾਦ। ਤੇ ਪੱਕੀ ਗੱਲ ਆਪਣੇ ਦਾਇਰੇ ਵਿਚ ਰਹਿਣਾ। ਦੋਵਾਂ ਧਿਰਾਂ ਵਿਚੋਂ ਕਿਸੇ ਨੂੰ ਜ਼ੁਬਾਨੀ, ਕਲਾਮੀ ਜਾਂ ਕਿਸੇ ਵੀ ਤਰਾਂ ਆਪਣੀ ਮਰਿਆਦਾ ਨਹੀਂ ਟੱਪਣੀ ਚਾਹੀਦੀ। ਨਹੀਂ ਤਾਂ ਫਿਰ “ਸੱਸ” ਵਾਲਾ ਸ਼ਬਦ ਟੈਬੂ ਹੀ ਰਹਿਣਾ।
Comments
Post a Comment
Read more at www.sonchirri.com