From soil to snow- Loveen Gill

These are my dad's feet. At the tender age of 1 when a baby starts to walk till now, these feet have strolled on all kinds of paths-rough and smooth, from soil to snow. These feet walked

from the land which was once his motherland in search of a new home and still walking towards the unknown after building home first in the soil and then in snow.

My dad is a retired labourer. He was about 3 at the time of partition when his family migrated from Pakistan, walked barefoot leaving everything behind. From forced migration to immigration of choice here to Canada, in between lay the stories of his struggles, triumphs, love, risings, falls and beyond. From snow to soil these feet have carved on them the maps of countries, politics, tribes, and yes rivers and the seas. Can you see? My dad's feet tell stories that I can translate to you.- Loveen

ਮਿੱਟੀ ਤੋਂ ਸਨੋ ਤੱਕ - ਇਹ ਮੇਰੇ ਡੈਡੀ ਦੇ ਪੈਰ ਨੇ। ਜਦੋਂ ਤੋਂ ਬੱਚਾ ਤੁਰਨਾ ਸਿੱਖਦਾ ਹੈ, ਉਦੋਂ ਤੋਂ ਲੈ ਕੇ ਕਿੱਥੇ ਕਿੱਥੇ ਨਹੀਂ ਤੁਰੇ ਇਹ ਪੈਰ। ਛੋਟੇ ਛੋਟੇ ਪੈਰ ਜਨਮ-ਭੂਮੀ ਤੋਂ ਤੁਰ ਪਏ ਸਨ ਇਕ ਨਵੇਂ ਘਰ ਦੀ ਤਲਾਸ਼ ਵਿਚ, ਖੇਤਾਂ ਦੀ ਮਿੱਟੀ ਤੋਂ ਹੁੰਦੇ ਹੋਏ ਸਨੋ ਤੱਕ- ਤੇ ਹਾਲੇ ਵੀ ਤੁਰ ਰਹੇ ਨੇ ਕਿਧਰ ਅਣਜਾਣ ਸਫਰ ਵੱਲ। ਮੇਰੇ ਡੈਡੀ ਇਕ ਰਿਟਾਇਰਡ ਲੇਬਰਰ ਨੇ। ਜਦੋਂ ਉਹ ਬਹੁਤ ਕੁਝ 3 ਸਾਲ ਦੇ ਸਨ, ਉਦੋਂ ਉਹਨਾਂ ਦਾ ਪਰਿਵਾਰ ਉੱਜੜਕੇ ਸਭ ਕੁਝ ਛੱਡਕੇ ਭਾਰਤ ਵੱਲ ਆਇਆ ਸੀ। ਜਬਰੀ ਕਰਵਾਇਆ ਪਰਵਾਸ ਤੇ ਫਿਰ ਕੈਨੇਡਾ ਆਪਣੀ ਮਰਜ਼ੀ ਦਾ ਪਰਵਾਸ, ਇਸ ਸਭ ਦੌਰਾਨ ਕਹਾਣੀਆਂ ਨੇ ਸੰਘਰਸ਼ ਦੀਆਂ, ਜਿੱਤਾਂ ਅਤੇ ਹਾਰਾਂ ਦੀਆਂ, ਗਿਰਕੇ ਫਿਰ ਉੱਠਣ ਦੀਆਂ ਤੇ ਤੁਰਦੇ ਜਾਣ ਦੀਆਂ। ਮਿੱਟੀ ਤੋਂ ਸਨੋ ਤੱਕ ਚੱਲਦਿਆਂ ਚੱਲਦਿਆਂ, ਮੇਰੇ ਡੈਡੀ ਦੇ ਪੈਰਾਂ ਵਿਚ ਨਕਸ਼ੇ ਉੱਕਰ ਆਏ ਨੇ, ਦੇਸ਼ਾਂ ਦੇ, ਸਿਆਸਤਾਂ ਦੇ, ਕਬੀਲਿਆਂ ਦੇ, ਨਦੀਆਂ ਅਤੇ ਸਮੁੰਦਰਾ ਦੇ। ਤੁਸੀਂ ਵੇਖ ਸਕਦੇ ਹੋ? ਮੇਰੇ ਡੈਡੀ ਦੇ ਪੈਰਾਂ ਵਿਚ ਕਹਾਣੀਆਂ ਨੇ। ਮੈਂ ਸੁਣਾਵਾਂ ਤੁਹਾਨੂੰ ਵੀ? -ਲਵੀਨ


Comments